‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੀਜੀਆਈ ਚੰਡੀਗੜ੍ਹ ਵਿੱਚ ਫਿਜ਼ੀਕਲ ਓਪੀਡੀ (OPD) ਸੱਤ ਮਹੀਨਿਆਂ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਹੈ। ਮਰੀਜ਼ ਡਾਕਟਰ ਕੋਲ ਆਪਣੀ ਮੁਸ਼ਕਿਲ ਦੱਸਣ ਵਾਸਤੇ ਸਵੇਰੇ 9.15 ਵਜੇ ਤੋਂ 11 ਵਜੇ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਹ ਰਜਿਸਟਰੇਸ਼ਨ ਨਵੇਂ ਓਪੀਡੀ ਬਲਾਕ ਵਿੱਚ ਕਰਵਾਈ ਜਾ ਸਕਦੀ ਹੈ। ਲੋਕ ਆਨਲਾਈਨ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ। ਪਹਿਲਾਂ ਆਨਲਾਈਨ ਰਜਿਸਟਰੇਸ਼ਨ ਰਾਹੀਂ 30 ਮਰੀਜ਼ ਰੋਜ਼ਾਨਾ ਵੇਖੇ ਜਾ ਰਹੇ ਸਨ ਅਤੇ ਹੁਣ 50 ਮਰੀਜ਼ ਰੋਜ਼ਾਨਾ ਹਰ ਓਪੀਡੀ ਵਿੱਚ ਵੇਖੇ ਜਾਣਗੇ। ਟੈਲੀਕੰਸਲਟੇਸ਼ਨ ਦੀ ਸੇਵਾ ਜਾਰੀ ਰਹੇਗੀ ਤੇ ਇਸ ਵਾਸਤੇ ਲੋਕ 0172-275991 ’ਤੇ ਸੰਪਰਕ ਕਰ ਸਕਦੇ ਹਨ।

Related Post
India, Khaas Lekh, Khalas Tv Special
ਟਿਕਟੌਕ ਦੀ ਭਾਰਤ ਵਿੱਚ ਮੁੜ ਪ੍ਰਵੇਸ਼ ਦਾ ਨੌਜਵਾਨ ਪੀੜ੍ਹੀ
August 24, 2025