Punjab

ਬੱਲੇ ਓ ਚਲਾਕ ਸੱਜਣਾਂ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਾ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਬਗੈਰ ਹੀ ਕੈਬਨਿਟ ਦੀ ਮੀਟਿੰਗ ਕਰ ਲਈ ਹੈ। ਇਹ ਪਹਿਲੀ ਵਾਰੀ ਹੈ ਜਦੋਂ ਬਗੈਰ ਵਿਭਾਗਾਂ ਤੋਂ ਮੰਤਰੀ ਕੈਬਨਿਟ ਦੀ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਇੱਕ ਵੱਡਾ ਰਾਜ਼ ਛੁਪਿਆ ਹੈ ਕਿਉਂਕਿ ਮੁੱਖ ਮੰਤਰੀ ਅੱਜ ਦੀ ਮੀਟਿੰਗ ਵਿੱਚ ਅਜਿਹੇ ਇਤਿਹਾਸਕ ਫੈਸਲਿਆਂ ‘ਤੇ ਆਪਣੇ ਮੰਤਰੀ ਮੰਡਲ ਦੀ ਮੋਹਰ ਲਗਵਾ ਸਕਦੇ ਹਨ, ਜਿਸ ਨਾਲ ਉਹ ਹੀਰੋ ਬਣ ਨਿਕਲਣ। ਇਸ ਵੇਲੇ ਸਾਰੇ ਵਿਭਾਗ ਮੁੱਖ ਮੰਤਰੀ ਕੋਲ ਹਨ। ਮੁੱਖ ਮੰਤਰੀ ਪੰਜਾਬ ਨਾਲ ਸਬੰਧਿਤ ਕੋਈ ਵੀ ਮਤਾ ਪੇਸ਼ ਕਰਕੇ ਕੈਬਨਿਟ ਦੀ ਮੋਹਰ ਲਗਵਾ ਸਕਦੇ ਹਨ। ਵਿਭਾਗਾਂ ਤੋਂ ਸੱਖਣੇ ਮੰਤਰੀ ਫੈਸਲਿਆਂ ਦਾ ਵਿਰੋਧ ਨਹੀਂ ਕਰ ਸਕਦੇ। ਦਿਲਚਸਪ ਗੱਲ ਇਹ ਹੈ ਕਿ ਕੱਲ੍ਹ ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੂੰ ਸਟਾਫ਼ ਤਾਂ ਦੇ ਦਿੱਤਾ ਗਿਆ ਹੈ ਪਰ ਵਿਭਾਗ ਨਹੀਂ ਦਿੱਤੇ ਗਏ।