‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਵਿੱਚ ਅੱਜ ਐੱਨਆਈਆਰਜ਼ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਇੱਕ ਛੋਟੇ ਜਿਹੇ ਬੱਚੇ ਵੱਲੋਂ NO farmers NO Food ਦੇ ਨਾਅਰੇ ਵੀ ਲਗਾਏ ਗਏ, ਜਿਸਦਾ ਸਾਰੇ ਵੱਡੇ ਲੋਕਾਂ ਵੱਲੋਂ ਜਵਾਬ ਦਿੱਤਾ ਗਿਆ। ਐੱਨਆਈਆਰਜ਼ ਨੇ ਕਿਹਾ ਕਿ ਭਾਰਤ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਇੱਥੇ ਅਮਰੀਕਾ ਵਿੱਚ ਵੀ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਹੱਥਾਂ ਵਿੱਚ No farmers No Food ਦੇ ਪੋਸਟਰ ਫੜੇ ਗਏ। ਲੋਕਾਂ ਵੱਲੋਂ ਹੱਥਾਂ ਵਿੱਚ ਹਰੇ ਰੰਗ ਦੇ ਕਿਸਾਨੀ ਝੰਡੇ ਵੀ ਫੜ੍ਹੇ ਗਏ।