‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਅਮਰੀਕਾ ਦੌਰੇ ਉੱਤੇ ਹਨ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਟਰੈਕਟਰ ਟੂ ਟਵਿੱਟਰ ਵੱਲੋਂ ਮੋਦੀ ਸਰਕਾਰ ਦੇ ਯੂਐਨ ਅਸੈਂਬਲੀ ਦੇ ਚਾਰ ਦਿਨਾ ਦੌਰੇ ਖਿਲਾਫ ਵਿੰਡੀ ਮੁਹਿੰਮ ਨੂੰ ਐਨਆਰਆਈਜ਼ ਕਿਸਾਨਾਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਕਿਸਾਨਾਂ ਵੱਲੋਂ ਯੂਐਨ ਨੂੰ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਉਹ ਮੋਦੀ ਨੂੰ ਪਿੱਛੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਯਾਦ ਦੁਆਵੇ ਤੇ ਕਿਸਾਨਾਂ ਦੇ ਹੱਕ ਦੀ ਗੱਲ ਤੋਰੀ ਜਾਵੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਟਰੈਕਟਰ ਟੂ ਟਵਿੱਟਰ ਨੇ ਸਾਰੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਮੇਤ ਹਰੇਕ ਵਰਗ ਨੂੰ ਇੱਕ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਗਈ ਹੈ, ਜਿਸ ਵਿੱਚ ਮੋਦੀ ਖਿਲਾਫ ਪ੍ਰੋਟੈਸਟ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਨੂੰ ਸਾਡੀ ਆਵਾਜ਼ ਨੂੰ ਆਪਣੇ ਭਾਸ਼ਣ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ ਤਾਂ ਜੋ ਸਭ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚੇ।
ਟਰੈਕਟਰ ਟੂ ਟਵਿੱਟਰ ਨੇ UVN ਨੂੰ ਅਪੀਲ ਕੀਤੀ ਕਿ ਉਹ ਮੋਦੀ ਨੂੰ ਪੁੱਛਣ ਕਿ ਮੋਦੀ ਨੇ ਆਪਣੇ ਹੀ ਕਿਸਾਨਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਹੋਇਆ ਹੈ। ਟਵਿੱਟਰ ਤੇ ਲਗਾਤਾਰ #FarmersProtest ਟਰੈਂਡ ਕਰ ਰਿਹਾ ਹੈ ਤੇ 45 ਹਜ਼ਾਰ ਦੋ ਸੌ ਟਵੀਟ ਸਾਂਝੇ ਹੋ ਚੁੱਕੇ ਹਨ, ਜੋ ਕਿਸਾਨਾਂ ਦੇ ਬਹੁਤੇ ਹੱਕ ਵਿੱਚ ਭੁਗਤ ਰਹੇ ਹਨ। ਮੋਦੀ ਖਿਲਾਫ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਕੀਤੇ ਜਾ ਰਹੇ ਆਲਮੀ ਪੱਧਰ ਉੱਤੇ ਟਵੀਟਸ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਦੀ ਆਵਾਜ਼ ਬਿਨਾਂ ਦੇਰੀ ਸੁਣੀ ਜਾਵੇ, ਕਿਉਂ ਕਿ ਉਹ ਇਕੱਲੇ ਆਪਣੇ ਲਈ ਨਹੀਂ, ਪੂਰੇ ਦੇਸ਼ ਲਈ ਲੜ ਰਹੇ ਹਨ।
1
ਇਸ ਟਵੀਟ ਵਿੱਚ ਇਸਨੂੰ ਕਿਸਾਨ ਅੰਦੋਲਨ ਨੂੰ ਸੰਸਾਰ ਦੀ ਸਭ ਤੋਂ ਵੱਡੀ ਲੜਾਈ ਵਿਚ ਨਾਇਨਸਾਫੀ ਕਿਹਾ ਗਿਆ ਹੈ।
2
https://twitter.com/fromtrctr2twitr/status/1440931415709794308
ਇਸ ਟਵੀਟ ਵਿਚ ਹੁਣ ਤੱਕ ਸ਼ਹੀਦ ਹੋਣ ਵਾਲੇ 605 ਕਿਸਾਨਾਂ ਦੇ ਨਾਂ ਇਕ ਲਿਸਟ ਦੇ ਰੂਪ ਵਿੱਚ ਸਾਂਝੇ ਕੀਤੇ ਗਏ ਹਨ।
3
https://twitter.com/HgYHiZ1212iG2oS/status/1441233165465448452
ਇਸ ਵਿਚ ਕਿਹਾ ਗਿਆ ਹੈ ਕਿ 303 ਦਿਨ ਬਾਰਡਰਾਂ ਤੇ ਕਿਸਾਨਾਂ ਨੂੰ ਬੈਠਿਆਂ ਹੋ ਗਏ ਨੇ ਤੇ ਤੂੰ ਸੱਜਣਾਂ ਅਮਰੀਕਾ ਨੂੰ ਉਡਾਰੀ ਮਾਰ ਗਿਆ। ਲੱਖ ਲਾਹਨਤ ਹੈ ਤੇਰੇ ਸਰਕਾਰੇ ਨੀ ਜਿਹੜੀ ਤੂੰ ਅੰਨ੍ਹੀਂ ਹੋਈ ਪਈ ਆਂ। #Biden_SpeakUp4Farmers
4
ਇਸ ਟਵੀਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੀਮਤੀ ਜੋਅ ਬਿਡੇਨ, ਤੁਸੀਂ ਦੁਨੀਆ ਦੇ ਸਭ ਤੋਂ ਸ਼ਾਂਤਮਈ #ਫਾਰਮਰਜ਼ ਪ੍ਰੋਟੇਸਟ ਬਾਰੇ ਕਿਉਂ ਨਹੀਂ ਬੋਲਦੇ। ਕਿਰਪਾ ਕਰਕੇ ਕਿਸਾਨਾਂ ਲਈ ਬੋਲੋ। ਇਸ ਵਿਚ ਨੌਜਵਾਨ ਪੋਸਟਰ ਫੜੀ ਦਿਖਾਈ ਦੇ ਰਹੇ ਹਨ।
5
ਕਿਸਾਨਾਂ ਦੀ ਏਕਤਾ, ਹਿੰਮਤ ਅਤੇ ਜਨੂੰਨ ਸੱਤਵੇਂ ਅਸਮਾਨ ‘ਤੇ ਹੈ, ਇਸ ਨੂੰ ਹਰਾਉਣਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ।
6
ਇਸ ਵਿਚ ਗੋਦੀ ਮੀਡੀਆ ਨੂੰ ਸਿੱਧਾ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਤੁਸੀਂ ਕਿਸਾਨਾਂ ਦੀ ਗੱਲ ਨਹੀਂ ਕਰਦੇ।
7
ਭਾਰਤੀ ਪ੍ਰਧਾਨ ਮੰਤਰੀ ਨੇ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰ ਲਏ ਹਨ ਕਿਉਂਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਸੁਣਨਾ ਨਹੀਂ ਵੇਖਣਾ ਚਾਹੁੰਦਾ। ਉਹ ਸਿਰਫ ਬਿਜਲੀ ਚਾਹੁੰਦਾ ਹੈ ਉਹ ਸਿਰਫ ਵੱਡੇ ਕਾਰਪੋਰੇਟਾਂ ਦੀ ਕਠਪੁਤਲੀ ਬਣ ਗਿਆ ਹੈ। ਕਿਰਪਾ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖੋ।