Punjab

ਰਾਤ ਨੂੰ ਵੀ ਫੋਨ ਬੰਦ ਨਹੀਂ ਕਰਦੇ ਚੰਨੀ, ਹੋਰ ਦੇਖੋ ਕੀ ਹਨ ਨਵੇਂ ਮੁੱਖ ਮੰਤਰੀ ਦੀਆਂ ਖਾਸ ਗੱਲਾਂ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਪੂਰਥਲਾ ਵਿੱਚ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿੱਚ ਡਾ. ਬੀ.ਆਰ. ਅੰਬੇਦਕਰ ਅਜਾਇਬ ਘਰ ਦੇ ਨੀਂਹ ਪੱਥਰ ਸਮਾਗਮ ਅਤੇ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਸਮਾਰੋਹ ਮੌਕੇ ਕਿਹਾ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ ‘ਤੇ ਪੀਐੱਚਡੀ ਕਰ ਰਿਹਾ ਹਾਂ। ਰਾਤ ਨੂੰ ਮੈਂ 2 ਵਜੇ ਵਿਹਲਾ ਹੋ ਕੇ 2 ਤੋਂ 3 ਵਜੇ ਤੱਕ ਆਪਣੇ ਅਧਿਆਪਕ ਦੇ ਨਾਲ ਬੈਠਾ ਕਿਉਂਕਿ ਮੈਂ ਕਿਸੇ ਵੀ ਤਰ੍ਹਾਂ ਦਸੰਬਰ ਵਿੱਚ ਟੈਸਟ ਸਬਮਿਟ ਕਰਨਾ ਹੈ। ਮੈਂ ਰਾਤ ਨੂੰ ਫੋਨ ਬੰਦ ਕਰਕੇ ਨਹੀਂ ਸੌਂਦਾ ਕਿਉਂਕਿ ਮੈਂ ਮੰਨਦਾ ਹਾਂ ਕਿ ਜੇ ਰਾਤ ਨੂੰ ਕਿਸੇ ਨੂੰ ਲੋੜ ਪੈ ਜਾਵੇ ਤਾਂ ਉਹ ਮੈਨੂੰ ਸੰਪਰਕ ਕਰ ਸਕਣ। ਮੈਂ ਉਨ੍ਹਾਂ ਪੰਜਾਬੀਆਂ ਦੇ ਭਾਂਡੇ ਭਰਨਾ ਚਾਹੁੰਦਾ ਹਾਂ, ਜਿਨ੍ਹਾਂ ਦੇ ਭਾਂਡੇ ਖਾਲੀ ਹਨ। ਮੈਂ ਉਨ੍ਹਾਂ ਨੂੰ ਪੰਜਾਬੀਆਂ ਨੂੰ ਮੌਕਾ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਹਾਲੇ ਤੱਕ ਮੌਕਾ ਨਹੀਂ ਮਿਲਿਆ। ਚੰਨੀ ਨੇ ਕਪੂਰਥਲਾ ਵਿੱਚ ਡਾ.ਅੰਬੇਦਕਰ ਦੇ ਨਾਂ ‘ਤੇ ਇੱਕ ਮੈਨੇਜਮੈਂਟ ਕਾਲਜ ਸਥਾਪਿਤ ਕਰਨ ਦਾ ਐਲਾਨ ਕੀਤਾ। ਉਸਦਾ ਨਾਂ ਡਾ.ਭੀਮ ਰਾਓ ਅੰਬੇਦਕਰ ਇੰਸਟੀਚਿਊਟ ਆਫ ਮੈਨੇਜਮੈਂਟ ਹੋਵੇਗਾ, ਜੋ ਕਿ IIM ਦੇ ਪੱਧਰ ਦਾ ਹੋਵੇਗਾ ਅਤੇ ਅੰਮ੍ਰਿਤਸਰ ਦੀ IIM ਦੇ ਨਾਲ ਰਲ ਕੇ ਬਣੇਗਾ।

ਪੰਜਾਬ ਦੇ ਸਾਰੇ ਸਕੂਲਾਂ ਲਈ ਸੀਐੱਮ ਚੰਨੀ ਦੇ ਵੱਡੇ ਐਲਾਨ

ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਦਕਰ ਸੈਂਟਰ ਫਾਰ ਰਿਸਰਚ ਇਨ ਇਕੁਐਲਿਟੀ ਐਂਡ ਡਿਵੈਲਪਮੈਂਟ ਵੀ ਇੱਥੇ ਬਣੇਗਾ। ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਾਇੰਸ ਬਲਾਕ ਅਤੇ ਮੈਡੀਕਲ ਐਜੂਕੇਸ਼ਨ ਬਲਾਕ ਬਣਾਵਾਂਗੇ। ਸੁਲਤਾਨਪੁਰ ਲੋਧੀ ਇੱਕ ਆਈਟੀਆਈ ਕਾਲਜ ਖੋਲ੍ਹਿਆ ਜਾਵੇਗਾ ਅਤੇ ਇਸੇ ਸਾਲ ਤੋਂ ਕਲਾਸਾਂ 10 ਕਰੋੜ ਰੁਪਏ ਦਿੱਤੇ ਜਾਣਗੇ।

ਜੀਵਨ ਦੇ ਸੰਘਰਸ਼ ਦੀ ਦੱਸੀ ਕਹਾਣੀ

ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਦੇ ਨਾਲ ਉਹ ਆਪਣੀ ਪੜਾਈ ਨੂੰ ਵੀ ਕਿਸੇ ਕੀਮਤ ਉੱਤੇ ਨਹੀਂ ਛੱਡ ਸਕਦੇ ਸਨ। ਉਨ੍ਹਾਂ ਕਿਹਾ ਕਿ ਇੱਕ ਦਿਨ ਦਿਨ ਟਿਕਟਾਂ ਵੰਡਣ ਲਈ ਜ਼ਰੂਰੀ ਮੀਟਿੰਗ ਹੋਣੀ ਸੀ, ਉਸ ਦਿਨ ਮੇਰਾ ਐਮਏ ਦਾ ਪੇਪਰ ਸੀ। ਪਾਰਟੀ ਨੂੰ ਕਿਹਾ ਕਿ ਮੈਂ ਹਰ ਹਾਲਤ ਵਿੱਚ ਪੇਪਰ ਦੇਣ ਜਾਣਾ ਹੈ ਪਰ ਪਾਰਟੀ ਨੇ ਕਿਹਾ ਕਿ ਇਹ ਮੀਟਿੰਗ ਵੀ ਮਿਸ ਨਹੀਂ ਹੋਣੀ ਚਾਹੀਦੀ। ਇਸ ਵੇਲੇ ਰਾਹੁਲ ਗਾਂਧੀ ਕਿੰਨੀ ਮਹਾਨਤਾ ਦੇਖੋ ਕਿ ਉਨ੍ਹਾਂ ਨੇ ਬਿਨਾਂ ਸੋਚੇ-ਸਮਝੇ ਝੱਟ ਦੇਣੇ ਕਹਿ ਦਿੱਤਾ ਪੇਪਰ ਦੇਣ ਲਈ ਮੇਰੇ ਜਹਾਜ਼ ਲੈ ਜਾਓ। ਫਿਰ ਉਹ ਉਨ੍ਹਾਂ ਦੇ ਜਹਾਜ਼ ਉੱਤੇ ਆ ਗਏ। ਸਾਰੀ ਰਾਤ ਸੁੱਤਾ ਨਹੀਂ ਤੇ ਅਗਲੇ ਦਿਨ ਜਹਾਜ਼ ਉੱਤੇ ਪੇਪਰ ਦੇਣ ਗਿਆ ਤੇ ਫਿਰ ਵਾਪਸ ਮੁੜ ਗਿਆ। ਰਾਹੁਲ ਗਾਂਧੀ ਦਾ ਵੀ ਟੀਚਾ ਪੂਰਾ ਹੋ ਗਿਆ ਤੇ ਮੇਰੀ ਮੇਰੀ ਇੱਛਾ ਵੀ ਪੂਰੀ ਹੋ ਗਈ। ਇਸ ਤਰਾਂ ਉਨ੍ਹਾਂ ਨੇ ਐਮ ਏ ਪਾਸ ਕੀਤੀ।

ਉਨ੍ਹਾਂ ਨੇ ਆਪਣੇ ਲਾਈਫ਼ ਦੇ ਔਖੇ ਦੌਰ ਨੂੰ ਯਾਦ ਕਰਦਿਆਂ ਆਖਿਆ ਕਿ ਜੇ ਤੁਸੀਂ ਨਿਸ਼ਚਾ ਕਰੋਗੇ ਤਾਂ ਮੰਜ਼ਿਲ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਜਾਂਦਾ ਸੀ ਤਾਂ ਬਾਪੂ ਨਾਲ ਟੈਂਟ ਲਾਉਣ ਜਾਣਾ ਪੈਂਦਾ ਸੀ ਤੇ ਜਦੋਂ ਕਾਲਜ ਜਾਂਦਾ ਸੀ ਤਾਂ ਇੱਕ ਹਫ਼ਤੇ ਦਾ ਦੋ ਮੱਝਾਂ ਦਾ ਟੋਕਾ ਘਰ ਰੱਖ ਕੇ ਜਾਣਾ ਪੈਂਦਾ ਸੀ। ਜਿਹੜਾ ਬਾਅਦ ਵਿੱਚ ਚੱਲ ਦਾ ਸੀ ਤੇ ਅਗਲੇ ਹਫ਼ਤੇ ਫੇਰ ਆ ਕੇ ਇਹ ਕੰਮ ਕਰਨਾ ਪੈਂਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਔਖੇ ਹਾਲਤਾਂ ਚੋਂ ਅੱਗੇ ਵੱਧ ਸਕਦੇ ਹੋ ਤੁਹਾਡਾ ਟੀਚਾ ਹੋਣਾ ਚਾਹੀਦਾ ਹੈ। ਮੇਰੀ ਸਕੂਲ ਵਿੱਚ ਕਦੇ ਫ਼ੀਸ ਨਹੀਂ ਲੱਗੀ। ਸਕੂਲ ਸਮੇਂ ਤਾਂ ਰਿਜ਼ਰਵੇਸ਼ਨ ਕਰ ਕੇ ਮਾਫ਼ ਹੁੰਦੀ ਰਹੀ ਤੇ ਕਾਲਜ ਵਿੱਚ ਮੈਂ ਸਿਰਫ਼ ਇੱਕ ਵਾਰ ਫ਼ੀਸ ਦਿੱਤੀ ਹੈ। ਕਾਲਜ ਵਿੱਚ ਖੇਡਾਂ ਵਿੱਚ ਉਪਲਬਧੀ ਕਾਰਨ ਫ਼ੀਸ ਮੁਆਫ਼ ਹੁੰਦੀ ਰਹੀ। ਸਪੋਰਟ ਕੋਟੇ ਵਿੱਚ ਦਾਖਲਾ ਹੋਇਆ ਤੇ ਸਾਲ ਦੀ 26 ਰੁਪਏ ਫ਼ੀਸ ਹੁੰਦੀ ਸੀ, ਜਿਸ ਵਿੱਚ ਫ਼ੀਸ ਵੀ ਫ਼ਰੀ ਤੇ ਕੱਪੜ ਵੀ ਫ਼ਰੀ ਹੁੰਦੇ। ਇਸ ਤੋਂ ਇਲਾਵਾ 150 ਰੁਪਿਆ ਕਾਲਜ ਮੈਨੂੰ ਖ਼ਰਚੇ ਲਈ ਦਿੰਦਾ ਸੀ।

ਉਨ੍ਹਾਂ ਕਿਹਾ ਕਿ ਦਸਵੀਂ ਪਾਸ ਕਰਨ ਤੋਂ ਬਾਅਦ ਕਦੇ ਮਾਪਿਆਂ ਤੋਂ ਪੈਸਾ ਨਹੀਂ ਲਿਆ। ਖੇਡਾਂ ਕਾਰਨ ਵਜ਼ੀਫ਼ੇ ਤੇ ਕੰਮ ਚੱਲਿਆ । ਹੈਂਡਬਾਲ ਖੇਡਦਾ ਰਿਹਾ ਤੇ ਤਿੰਨ ਵਾਰ ਪੰਜਾਬ ਯੂਨੀਵਰਸਿਟੀ ਤੋਂ ਗੋਲਡ ਮੈਡਲ ਜਿੱਤਿਆ ਹੈ। ਪਹਿਲਾਂ ਬੀਏ ਕੀਤੀ ਫੇਰ ਲਾਅ ਕੀਤਾ ਪੜਾਈ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਐਮਐਲਏ ਬਣਿਆ ਤਾਂ ਐਮਬੀਏ ਪੀਟੀਯੂ ਤੋਂ ਕੀਤੀ। ਦੂਜੀ ਵਾਰ ਐਮਐਲਏ ਬਣਨ ਤੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੀ ਐਮਏ ਕੀਤੀ। ਹੁਣ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਿਹਾ ਹਾਂ। ਉਹ ਵੀ ਪੰਜਾਬ ਯੂਨੀਵਰਸਿਟੀ ਤੋਂ। ਇੰਡੀਅਨ ਨੈਸ਼ਨਲ ਕਾਂਗਰਸ ਉੱਤੇ ਕਿਸੇ ਵੀ ਤਰਾਂ ਦਸੰਬਰ ਵਿੱਚ ਆਪਣਾ ਥੀਸਿਸ ਜਮਾਂ ਕਰਨਾ ਹੈ। ਜਦੋਂ ਤੁਸੀਂ ਨਿਸ਼ਚਾ ਕਰੋਗੇ ਤਾਂ ਜ਼ਰੂਰ ਤਰੱਕੀ ਮਿਲੇਗੀ।