Punjab

ਪੰਜਾਬ ਸਰਕਾਰ ‘ਚ ਵੱਡੇ ਪੱਧਰ ‘ਤੇ ਫੇਰਬਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਹੁਦੇ ਦੀ ਸਹੁੰ ਚੁੱਕਣ ਦੇ ਦੂਜੇ ਦਿਨ ਹੀ ਪ੍ਰਸ਼ਾਸਨ ਵਿੱਚ ਫੇਰਬਦਲੀ ਸ਼ੁਰੂ ਕਰ ਦਿੱਤੀ ਹੈ। ਲੰਘੇ ਕੱਲ੍ਹ ਮੁੱਖ ਮੰਤਰੀ ਦਫ਼ਤਰ ਲਈ ਪ੍ਰਿੰਸੀਪਲ ਸਕੱਤਰ ਅਤੇ ਸਪੈਸ਼ਲ ਪ੍ਰਿੰਸੀਪਲ ਲਾਉਣ ਤੋਂ ਬਾਅਦ ਅੱਜ ਨੌਂ ਆਈਏਐੱਸ ਅਤੇ ਦੋ ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਉਂਝ, ਮੁੱਖ ਮੰਤਰੀ ਦੇ ਚੀਫ਼ ਸੈਕਟਰੀ ਅਤੇ ਡਾਇਰੈਕਟਰ ਜਨਰਲ ਪੁਲਿਸ ਨੂੰ ਬਦਲਣ ਦੀ ਚਰਚਾ ਵੀ ਚੱਲ ਰਹੀ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸੈਕਟਰੀ ਰਹੇ ਤੇਜਬੀਰ ਸਿੰਘ ਅਤੇ ਗੁਰਕੀਰਤ ਕਿਰਪਾਲ ਸਿੰਘ ਨੂੰ ਬਦਲ ਕੇ ਲੜੀਵਾਰ ਪ੍ਰਿੰਸੀਪਲ ਸੈਕਟਰੀ ਸਾਇੰਸ ਤਕਨਾਲੋਜੀ ਅਤੇ ਸੈਕਟਰੀ ਫੂਡ ਸਪਲਾਈ ਲਾ ਦਿੱਤਾ ਗਿਆ ਹੈ। ਜਿਨ੍ਹਾਂ ਹੋਰਾਂ ਆਈਏਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਕਮਲ ਕਿਸ਼ੋਰ ਯਾਦਵ, ਮੁਹੰਮਦ ਤਈਅਬ, ਸੁਮੀਤ ਜਰੰਗਲ, ਈਸ਼ਾ ਕਾਲੀਆ, ਹਰਪ੍ਰੀਤ ਸਿੰਘ ਸੂਦਨ, ਐੱਸ.ਏ.ਪਾਰੇ ਦੇ ਨਾਂ ਸ਼ਾਮਿਲ ਹਨ। ਮਨਕਮਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਨੂੰ ਵੀ ਬਦਲ ਦਿੱਤਾ ਗਿਆ ਹੈ। ਮਨਕਮਲ ਸਿੰਘ ਚਾਹਲ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਲਾਏ ਗਏ ਹਨ। ਈਸ਼ਾ ਕਾਲੀਆ ਨੂੰ ਮੁਹਾਲੀ ਦੀ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ।