‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-19 ਸਤੰਬਰ ਤੋਂ ਦੁਬਈ ਵਿੱਚ ਸ਼ੁਰੂ ਹੋਣ ਵਾਲੇ ਆਈਪੀਐੱਲ-2021 ਦੇ ਮੈਚਾਂ ਲਈ ਇਸ ਵਾਰ ਸਟੇਡੀਅਮ ਵਿੱਚ ਦਰਸ਼ਕ ਵੀ ਮੌਜੂਦ ਰਹਿਣਗੇ। ਇਹ ਜਾਣਕਾਰੀ ਬੀਸੀਸੀਆਈ ਨੇ ਆਪਣੇ ਇਕ ਬਿਆਨ ਵਿੱਚ ਦਿੱਤੀ ਹੈ।
ਬੀਬੀਸੀਆਈ ਨੇ ਕਿਹਾ ਹੈ ਕਿ ਇਹ ਇੱਕ ਵੱਡਾ ਮੌਕਾ ਹੈ ਕਿ ਕੋਰੋਨਾ ਦੀਆਂ ਦਿੱਕਤਾਂ ਪਾਰ ਕਰਕੇ ਆਈਪੀਐੱਲ ਵਿੱਚ ਦਰਸ਼ਕਾਂ ਦਾ ਸਵਾਗਤ ਕੀਤਾ ਜਾਵੇਗਾ।ਬੋਰਡ ਦਾ ਕਹਿਣਾ ਹੈ ਕਿ ਆਈਪੀਐੱਲ ਦੇ 16 ਸਤੰਬਰ ਤੋਂ ਟਿਕਟ ਖਰੀਦ ਸਕਣਗੇ। ਮੈਚ ਦੁਬਈ, ਸ਼ਾਰਜਾਹ ਤੇ ਆਬੂ ਧਾਬੀ ਵਿੱਚ ਖੇਡੇ ਜਾਣਗੇ। ਦਰਸ਼ਕਾ ਦੀ ਸੰਖਿਆਂ ਸੀਮਤ ਹੋਵੇਗੀ ਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਜਾਰੀ ਕੋਰੋਨਾ ਨਿਯਮਾਂ ਦਾ ਵੀ ਗੰਭੀਰਤਾ ਨਾਲ ਪਾਲਣ ਕੀਤਾ ਜਾਵੇਗਾ।
ਦੱਸ ਦਈਏ ਕਿ ਮਈ ਵਿੱਚ ਆਈਪੀਐੱਲ ਟੂਰਨਾਮੈਂਟ ਨੂੰ ਉਸ ਵੇਲੇ ਰੋਕ ਦਿੱਤਾ ਗਿਆ ਸੀ, ਜਦੋਂ ਬਾਓ ਬੱਬਲ ਵਿੱਚ ਕੋਰੋਨਾ ਲਾਗ ਦੇ ਕਈ ਮਾਮਲੇ ਸਾਹਮਣੇ ਆਏ ਸਨ। ਹੁਣ ਬਾਕੀ ਮੈਚ ਖੇਡੇ ਜਾਣੇ ਹਨ।
ਪਹਿਲਾ ਮੈਚ 19 ਸਤੰਬਰ ਨੂੰ ਮੁੰਬਈ ਇੰਡੀਅਨ ਤੇ ਚੇਨੰਈ ਸੁਪਰ ਕਿੰਗਸ ਵਿਚਾਲੇ ਹੋਵੇਗਾ। ਇਸ ਤੋਂ ਬਾਅਦ 20 ਸਤੰਬਰ ਨੂੰ ਆਬੂ ਧਾਬੀ ਵਿੱਚ ਕਲਕੱਤਾ ਨਾਈਟ ਰਾਇਡਰਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚਾਲੇ ਮੈਚ ਖੇਡਿਆ ਜਾਵੇਗਾ।
ਸ਼ਾਰਰਾਹ ਵਿੱਚ ਪਹਿਲਾ ਮੁਕਾਬਲਾ 24 ਸਤੰਬਰ ਨੂੰ ਰਾਇਲ ਚੈਲੇਂਜਰਸ ਬੰਗਲੌਰ ਤੇ ਚੇਨੰਈ ਸੁਪਰ ਕਿੰਗਸ ਦਰਮਿਆਨ ਖੇਡਿਆ ਜਾਵੇਗਾ।ਬੀਬੀਸੀਆਈ ਨੇ ਪਹਿਲਾਂ ਇਹ ਦੱਸਿਆ ਸੀ ਕਿ ਆਈਪੀਐੱਲ ਦੇ ਕੁਲ 31 ਮੈਚ 27 ਦਿਨਾਂ ਵਿੱਚ ਖੇਡੇ ਜਾਣੇ ਹਨ। ਦੁਬਈ ਵਿੱਚ 13 ਮੈਚ, ਸ਼ਾਰਜਾਹ ਵਿਚ 10 ਤੇ ਆਬੂ ਧਾਬੀ ਵਿੱਚ 8 ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਪਹਿਲਾ ਮੁਕਾਬਲਾ 10 ਅਕਤੂਬਰ, ਐਲਮੀਨੇਟਰ ਮੁਕਾਬਲਾ 11 ਤੇ ਦੂਜਾ ਕਵਾਲੀਫਾਇਰ 13 ਅਕਤੂਬਰ ਨੂੰ ਖੇਡਿਆ ਜਾਵੇਗਾ।