‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਂਰਾਸ਼ਟਰ ਦੀ ਵਰਧਾ ਨਦੀ ਵਿੱਚ ਇਕ ਬੇੜੀ ਪਲਟਣ ਨਾਲ 11 ਲੋਕਾਂ ਦੇ ਡੁੱਬਣ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਮੀਂਹ ਕਾਰਣ ਵਰਧਾ ਨਦੀ ਦਾ ਜਲ ਪੱਧਰ ਵਧਿਆ ਹੋਇਆ ਹੈ। ਇਹ ਬੇੜੀ ਕਿਸ ਤਰ੍ਹਾਂ ਡੁੱਬੀ ਹੈ, ਇਸ ਬਾਰੇ ਹਾਲੇ ਪਤਾ ਕੀਤਾ ਜਾ ਰਿਹਾ ਹੈ। ਇਹ ਘਟਨਾ ਬੇਨੋਦਾ ਥਾਣਾ ਖੇਤਰ ਦੇ ਵਰੂਦ ਤਾਲੁਕਾ ਦੇ ਝੁੰਜ ਪਿੰਡ ਨੇੜੇ ਵਾਪਰੀ ਹੈ।
ਅਮਰਾਵਤੀ ਦੇ ਐੱਸਪੀ ਹਰੀ ਬਾਲਾਜੀ ਨੇ ਦੱਸਿਆ ਕਿ ਵਰਧਾ ਨਦੀ ਵਿੱਚੋਂ3 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਵਿੱਚ 11 ਲੋਕ ਸਵਾਰ ਸਨ। ਬਾਕੀਆਂ ਦੀ ਭਾਲ ਜਾਰੀ ਹੈ। ਇਹ ਹਾਦਸਾ ਬੇੜੀ ਵਿੱਚ ਜਿਆਦਾ ਲੋਕਾਂ ਦੇ ਸਵਾਰ ਹੋਣ ਕਾਰਨ ਵਾਪਰਿਆ ਹੈ।ਲੋਕਾਂ ਦੀ ਮਦਦ ਨਾਲ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ।