Punjab

ਸਾਰਾਗੜ੍ਹੀ ਦੀ ਜੰਗ ਦੀ 124ਵੀਂ ਵਰ੍ਹੇਗੰਢ, ਸਾਰਾਗੜ੍ਹੀ ਕੰਪਲੈਕਸ ਫ਼ਿਰੋਜ਼ਪੁਰ ‘ਚ ਰਾਜ ਪੱਧਰੀ ਸ਼ਹੀਦੀ ਸਮਾਗਮ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ 36ਵੀਂ ਸਿੱਖ ਬਟਾਲੀਅਨ ਦੇ ਬਹਾਦਰ ਸੈਨਿਕਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਸਾਰਾਗੜ੍ਹੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਮੁੱਖ ਮੰਤਰੀ ਸਵੇਰੇ 11:30 ਵਜੇ ਇੰਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਦਾ ਸਿੱਧਾ ਪ੍ਰਸਾਰਣ ਇਸ ਫੇਸਬੁੱਕ ਪੇਜ ਅਤੇ ਪੰਜਾਬ ਸਰਕਾਰ ਦੇ ਯੂਟਿਯੂਬ ਚੈਨਲ ਉੱਤੇ ਦਿਖਾਇਆ ਜਾਵੇਗਾ। ਤੁਸੀਂ ਇਸ ਨਾਲ ਜੁੜਨ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।

Facebook :
www.facebook.com/PunjabGovtIndia

YouTube :
https://youtu.be/eCPpifs4U4I