Sports

ਭਾਰਤ ਅਤੇ ਇੰਗਲੈਂਡ ਵਿਚਾਲੇ 5ਵਾਂ ਟੈਸਟ ਮੈਚ ਰੱਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤ ਤੇ ਇੰਗਲੈਂਡ ਵਿਚਾਲੇ ਮੈਨਚੈਸਟਰ ਵਿੱਚ ਖੇਡਿਆ ਜਾਣ ਵਾਲਾ ਪੰਜਵਾਂ ਟੈਸਟ ਮੈਚ ਰੱਦ ਹੋ ਗਿਆ ਹੈ। ਇਸ ਪਿੱਛੇ ਕਾਰਣ ਕੋਰੋਨਾ ਦੱਸਿਆ ਜਾ ਰਿਹਾ ਹੈ।ਇਸ ਬਾਰੇ ਬੀਬੀਸੀ ਟੈਸਟ ਮੈਚ ਸਪੈਸ਼ਲ ਨੇ ਟਵੀਟ ਕੀਤਾ ਹੈ। ਇਹ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਕੈਂਪ ਵਿੱਚ ਕੋਰੋਨਾ ਕੇਸ ਵਧ ਸਕਦੇ ਹਨ। ਇਸ ਖਬਰ ਨਾਲ ਪ੍ਰਸ਼ੰਸਕਾਂ ਤੇ ਸਾਂਝੇਦਾਰਾਂ ਤੋਂ ਮਾਫੀ ਮੰਗਦਿਆਂ ਅਸੁਵਿਧਾ ਹੋਣ ਉੱਤੇ ਖੇਦ ਵੀ ਪ੍ਰਗਟਾਇਆ ਗਿਆ ਹੈ।