‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੀ ਹੈ ਪਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਅਨੁਸਾਰ ਉਨ੍ਹਾਂ ਦੇ ਮੰਤਰਾਲੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦਰਸਾਉਣ ਦਾ ਕੋਈ ਅੰਕੜਾ ਉਪਲੱਬਧ ਨਹੀਂ ਹੈ। ਇਹ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੀ। ਅਜਿਹਾ ਆਖ਼ਰੀ ਸਰਵੇਖਣ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੀਤਾ ਗਿਆ ਸੀ। ਜੇਕਰ ਮੋਦੀ ਸਰਕਾਰ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ, ਅੰਕੜਾ ਨਹੀਂ ਤਾਂ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜ਼ੁਮਲਾ ਛੱਡ ਕੇ ਇਹ ਖੇਤੀ ਕਾਨੂੰਨ ਕਿਵੇਂ ਬਣਾਏ। ਇਹ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟਾਂ ਬਾਰੇ ਸਭ ਕੁੱਝ ਜਾਣਦੇ ਹਨ, ਜਿਨ੍ਹਾਂ ਦੇ ਹਵਾਈ ਜਹਾਜ਼ਾਂ ਵਿੱਚ ਇਹ ਘੁੰਮਦੇ ਹਨ, ਉਨ੍ਹਾਂ ਦਾ ਅੰਕੜਾ ਇਨ੍ਹਾਂ ਨੂੰ ਸਾਰਾ ਪਤਾ ਹੈ। ਇਨ੍ਹਾਂ ਦੀ ਨਜ਼ਰ ਹੁਣ ਖੇਤੀਬਾੜੀ ਖੇਤਰ ‘ਤੇ ਹੈ। ਮੋਦੀ ਸਰਕਾਰ ਵੱਲੋਂ ਜੋ ਐੱਮਐੱਸਪੀ ਐਲਾਨ ਕੀਤੀ ਗਈ ਹੈ, ਉਹ 12 ਸਾਲਾਂ ਨੂੰ ਜੇ ਵੇਖਿਆ ਜਾਵੇ ਤਾਂ ਸਭ ਤੋਂ ਘੱਟ ਯਾਨਿ 2 ਫ਼ੀਸਦ ਭਾਵ 40 ਰੁਪਏ ਵਾਧਾ ਕੀਤਾ ਗਿਆ ਹੈ। ਜਦੋਂ ਅਸੀਂ ਲਾਗਤ ਵੇਖਦੇ ਹਾਂ ਤਾਂ ਅਪ੍ਰੈਲ 2020 ਵਿੱਚ ਡੀਜ਼ਲ ਦਾ ਰੇਟ 63 ਰੁਪਏ ਪ੍ਰਤੀ ਲੀਟਰ ਸੀ, ਮੌਜੂਦਾ ਦਾਮ 92 ਰੁਪਏ ਪ੍ਰਤੀ ਲੀਟਰ ਹੈ। ਇੱਕ ਸਾਲ ਵਿੱਚ ਡੀਜ਼ਲ ‘ਤੇ ਲਾਗਤ 48 ਫ਼ੀਸਦ ਵਧੀ ਹੈ।
ਸਰ੍ਹੋਂ ਦਾ ਤੇਲ ਇੱਕ ਸਾਲ ਵਿੱਚ 174 ਫ਼ੀਸਦ ਮਹਿੰਗਾ ਹੋ ਗਿਆ ਹੈ। ਡੀਏਪੀ 140 ਫ਼ੀਸਦ ਮਹਿੰਗੀ ਹੋ ਗਈ ਹੈ। ਸੂਰਜਮੁਖੀ ਦਾ ਤੇਲ 170 ਫ਼ੀਸਦ ਇੱਕ ਸਾਲ ਦੇ ਵਿੱਚ ਮਹਿੰਗਾ ਹੋਇਆ ਹੈ। ਐੱਲਪੀਜੀ ਦਾ ਸਿਲੰਡਰ 9 ਮਹੀਨਿਆਂ ਵਿੱਚ 190 ਰੁਪਏ ਵਧਿਆ ਹੈ। ਜਿਸ ਅਨੁਪਾਤ ਨਾਲ ਵਸਤੂਆਂ ਦੀ ਕੀਮਤ ਵਿੱਚ ਵਾਧਾ ਹੋਇਆ ਹੈ, ਕੀ ਕਿਸਾਨਾਂ ਦੀ ਆਮਦਨ ਵਿੱਚ ਵੀ ਉਸੇ ਤਰ੍ਹਾਂ ਵਾਧਾ ਹੋਇਆ ਹੈ। 90 ਫ਼ੀਸਦ ਆਬਾਦੀ ਨੂੰ ਨਜ਼ਰ ਅੰਦਾਜ਼ ਕਰਕੇ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਹਨ।
ਐਨਡੀਏ ਦਾ ਅਰਥ ਹੈ ਕਿ ਕਿਸਾਨਾਂ, ਲੇਬਰ ਅਤੇ ਛੋਟੇ ਵਪਾਰੀਆਂ ਬਾਰੇ ਕੋਈ ਡਾਟਾ ਉਪਲੱਬਧ ਨਹੀਂ ਹੈ। ਸਰਕਾਰ ਸਿਰਫ ਆਪਣੇ ਅਮੀਰ ਕਾਰਪੋਰੇਟ ਦੋਸਤਾਂ ਬਾਰੇ ਜਾਣਦੀ ਹੈ, ਜਿਨ੍ਹਾਂ ਦਾ ਕਰਜ਼ਾ ਮੁਆਫ ਹੁੰਦਾ ਹੈ, ਜਿਨ੍ਹਾਂ ਦੇ ਜਹਾਜ਼ਾਂ ਵਿੱਚ ਇਹ ਯਾਤਰਾ ਕਰਦੇ ਹਨ ਅਤੇ ਜੋ ਆਪਣੀਆਂ ਨੀਤੀਆਂ ਬਣਾਉਂਦੇ ਹਨ, ਜਿਵੇਂ ਕਿ ਤਿੰਨ ਖੇਤੀ ਕਾਨੂੰਨ, ਜਿਨ੍ਹਾਂ ਦਾ ਲਾਭ 0.1 ਕਿਸਾਨਾਂ ਨੂੰ ਹੁੰਦਾ ਹੈ % ਅਤੇ 70% ਭਾਰਤੀਆਂ ਨੂੰ ਲੁੱਟਿਆ ਜਾ ਰਿਹਾ ਹੈ। ਸਿੱਧੂ ਨੇ ਇਸ ਸਬੰਧੀ ਅੰਕੜੇ ਵੀ ਲਿਖੇ:
Farmer Income – No Data Available
Farmer Suicide – No Data Available
Job Loss – No Data Available
ਸਿੱਧੂ ਨੇ ਕਿਹਾ ਕਿ ਹੁਣ NDA ਦਾ ਮਤਲਬ No Data Available ਹੋ ਗਿਆ ਹੈ।
ਸੁਖਬੀਰ ਬਾਦਲ ਨੇ ਜੂਨ 2020 ਵਿੱਚ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਨੇ ਜਨਤਕ ਦਬਾਅ ਹੇਠ ਆਉਣ ਤੋਂ ਪਹਿਲਾਂ ਸਤੰਬਰ 2020 ਤੱਕ ਖੇਤੀਬਾੜੀ ਕਾਨੂੰਨਾਂ ਦੇ ਪੱਖ ਵਿੱਚ ਵੀਡੀਓ ਬਣਾਏ। ਹਰਸਿਮਰਤ ਨੂੰ ਮਜ਼ਬੂਰੀ ਵਿੱਚ ਅਸਤੀਫ਼ਾ ਦੇਣਾ ਪਿਆ। ਨੇ ‘ਆਪ’ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਪ੍ਰਾਈਵੇਟ ਮੰਡੀਆਂ ਵਿੱਚ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਹੈ।