‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਚੋਣ ਪ੍ਰਚਾਰ ਦੌਰਾਨ ਪੱਥਰਾਂ ਨਾਲ ਹਮਲਾ ਕਰਨ ਦਾ ਸਮਾਚਾਰ ਹੈ।ਇਹ ਪੱਥਰ ਟਰੂਡੋ ਦੇ ਬਹੁਤ ਨੇੜਿਓਂ ਨਿਕਲੇ ਹਨ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਟਰੂਡੋ ਓਂਟਾਰਿਓ ਦੇ ਲੰਦਨ ਸ਼ਹਿਰ ਵਿੱਚ ਇਕ ਬ੍ਰੂਆਰੀ ਦੇ ਦੌਰੇ ਤੋਂ ਮੁੜ ਰਹੇ ਸਨ।ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਇਦ ਉਨ੍ਹਾਂ ਦੇ ਮੋਢੇ ਉੱਤੇ ਕੋਈ ਪੱਥਰ ਲੱਗਿਆ ਹੈ।ਕੋਰੋਨਾ ਵੈਕਸੀਨੇਸ਼ਨ ਨੂੰ ਲਾਜਮੀ ਬਣਾਉਣ ਨੂੰ ਲੈ ਕੇ ਟਰੂਡੋ ਦਾ ਵਿਰੋਧ ਹੋ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।