‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਏਬੀਪੀ-ਸੀਵੋਟਰ-ਆਈਏਐਨਐਸ ਬੈਟਲ ਫਾਰ ਦਾ ਸਟੇਟਸ ਨੇ ਇਕ ਸਰਵੇ ਕੀਤਾ ਹੈ, ਜਿਸ ਅਨੁਸਾਰ ਪੰਜਾਬ ਵਿੱਚ 50 ਫੀਸਦੀ ਤੋਂ ਜ਼ਿਆਦਾ ਲੋਕ ਆਪਣੇ ਵਿਧਾਇਕਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ। ਜਾਣਕਾਰੀ ਅਨੁਸਾਰ ਪੰਜ ਚੁਣਾਵੀਂ ਸੂਬੇ ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਕੀਤੇ ਗਏ ਸਰਵੇ ਦੀ ਰਿਪੋਰਟ ਵਿੱਚ ਪੰਜਾਬ ਵਿੱਚ ਲਗਭਗ 51 ਫੀਸਦੀ ਲੋਕ ਆਪਣੇ-ਆਪਣੇ ਖੇਤਰ ਦੇ ਵਿਧਾਇਕ ਦੇ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ। ਸਰਵੇ ’ਚ ਕਿਹਾ ਗਿਆ ਹੈ ਕਿ ਕੇਵਲ 17.1 ਫੀਸਦੀ ਲੋਕ ਸੰਤੁਸ਼ਟ ਹਨ ਅਤੇ ਲਗਭਗ 25.6 ਫੀਸਦੀ ਲੋਕ ਕੁਝ ਹੱਦ ਤੱਕ ਸੰਤੁਸ਼ਟ ਹਨ।