Punjab

ਕਿਸਾਨਾਂ ਦਾ ਵਿਧਾਨ ਸਭਾ ਵੱਲ ਰੋਸ ਮਾਰਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਫਿਰੋਜ਼ਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁੰਨਾਂ ਵੱਲੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਫਿਰੋਜ਼ਪੁਰ ਦੀ ਬਾਰਡਰ ਪੱਟੀ ’ਤੇ 7 ਹਜ਼ਾਰ ਕਿਲੇ ਜ਼ਮੀਨ ਦੇ ਮਾਲਕਾਣਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ, ਜੋ ਕਿ 2007 ਦੀ ਨੀਤੀ ਮੁਤਾਬਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਇਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਇੱਕ-ਇੱਕ, ਡੇਢ-ਡੇਢ ਕਿਲੇ ਦੇ ਮਾਲਕ ਹਾਂ ਅਤੇ ਸਾਡੇ ਤੋਂ ਮਾਲਕਾਣਾ ਹੱਕ ਦੇਣ ਬਦਲੇ ਬਹੁਤ ਜ਼ਿਆਦਾ ਪੈਸੇ ਮੰਗੇ ਜਾ ਰਹੇ ਹਨ।