‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੋਗਾ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਬਾਅਦ ਆਪਣਾ ਪ੍ਰਤੀਕਰਮ ਦਿੰਦਿਆਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਤਸ਼ੱਦਦ ਨਿੰਦਰਣਯੋਗ ਹੈ।
ਪ੍ਰਸ਼ਾਸਨ ਦਾ ਇਸ ਤਰ੍ਹਾਂ ਨਿਹੱਥੇ ਕਿਸਾਨਾਂ ਉੱਤੇ ਵਾਰ ਕਰਨਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਪੂਰਾ ਹਰਿਆਣਾ ਖੜ੍ਹਾ ਹੈ ਤੇ ਲੋੜ ਪੈਣ ਉੱਤੇ ਹਮੇਸ਼ਾ ਨਾਲ ਖੜ੍ਹੇ ਹੋਵਾਂਗੇ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਕਿ ਰਲ ਕੇ ਵਿਰੋਧ ਕਰਨ ਤੇ ਇਕ ਦੂਜੇ ਦਾ ਸਾਥ ਦੇਣ।