‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-40 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੇ ਆਪਣੇ ਫਿਲਮੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਪੂਰਾ ਬਾਲੀਵੁਡ ਸ਼ੋਕਗ੍ਰਸਤ ਹੈ।ਮੁੰਬਈ ਦੇ ਕੂਪਰ ਹਸਪਤਾਲ ਦੇ ਅਨੁਸਾਰ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਸ਼ੁਕਲਾ ਦੀ ਮੌਤ ਹੋ ਚੁਕੀ ਸੀ।ਮੌਤ ਦੇ ਅਸਲ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਸਿਧਾਰਥ ਸ਼ੁਕਲਾ ਟੀਵੀ ਸੀਰੀਅਲ ‘ਬਾਲਿਕਾ ਵਧੂ’ ਤੋਂ ਮਸ਼ਹੂਰ ਹੋਏ ਸਨ।ਬਾਲੀਵੁੱਡ ਵਿੱਚ ਉਨ੍ਹਾਂ ਨੇ ਫਿਲਮ ”ਹੰਪਟੀ ਸ਼ਰਮਾ ਕੀ ਦੁਲਹਨੀਆ” ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਬਿੱਗ ਬੌਸ-13 ਤੋਂ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਤੇ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਜੋੜੀ ਚਰਚਾ ਵਿੱਚ ਆਈ।ਸਿਧਾਰਧ ਟੀਵੀ ਸ਼ੋਅ ਫੀਅਰ ਫੈਕਟਰ ਸੀਜ਼ਨ-7 ਵਿੱਚ ਵੀ ਨਜ਼ਰ ਆਏ ਸਨ।
ਬਾਲੀਵੁੱਡ ਅਦਾਕਾਰ ਅਤੇ ਬਿੱਗ ਬੌਸ ਦੇ ਹੋਸਟ ਸਲਮਾਨ ਖਾਨ ਨੇ ਟਵੀਟ ਕਰਕੇ ਸਿਧਾਰਥ ਸ਼ੁਕਲਾ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ।ਸ਼ੁਕਲਾ ਦੀ ਮੌਤ ‘ਤੇ ਸਲਮਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਬਹੁਤ ਜਲਦੀ ਹੋ ਗਈ ਹੈ, ਹਾਲੇ ਸਮਾਂ ਨਹੀਂ ਸੀ ਜਾਣ ਦਾ। ਉਨ੍ਹਾਂ ਟਵੀਟ ਕੀਤਾ ਹੈ ਕਿ ਤੁਹਾਨੂੰ ਯਾਦ ਕਰਾਂਗੇ, ਪਰਿਵਾਰ ਨਾਲ ਹਮਦਰਦੀ ਹੈ।
ਅਦਾਕਾਰ ਮਨੋਜ ਬਾਜਪੇਈ ਨੇ ਵੀ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਹੇ ਮੇਰੇ ਪ੍ਰਮਾਤਮਾ!!! ਇਹ ਬਹੁਤ ਦੁੱਖ ਦੇਣ ਵਾਲ਼ਾ ਹੈ!!! ਉਨ੍ਹਾਂ ਦੇ ਨਜ਼ਦੀਆਂ ਅਤੇ ਚਾਹੁਣ ਵਾਲ਼ਿਆਂ ਨੂੰ ਪਏ ਘਾਟੇ ਦਾ ਸ਼ਬਦ ਬਿਆਨ ਨਹੀਂ ਕਰ ਸਕਦੇ!!! ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ!!! ਨਹੀਂ ਯਾਰ!!!
ਕ੍ਰਿਕਿਟ ਖਿਡਾਰੀ ਹਰਭਜਨ ਸਿੰਘ ਨੇ ਕਿਹਾ ਕਿ ਬਹੁਤ ਜਲਦੀ ਚਲੇ ਗਏ ਹਨ।ਇਸੇ ਤਰ੍ਹਾਂ ਅਦਾਕਾਰ ਸੁਨੀਲ ਸ਼ੈਟੀ ਨੇ ਵੀ ਸਿਧਾਰਥ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਲਿਖਿਆ ਕਿ ਇਸ ਕੱਚੀ ਉਮਰ ਵਿੱਚ ਉਨ੍ਹਾਂ ਦੇ ਤੁਰ ਜਾਂ ਤੋਂ ਸਦਮੇ ਵਿੱਚ ਹਾਂ।
ਸਿਧਾਰਥ ਦੀ ਮੌਤ ‘ਤੇ ਅਦਾਕਾਰਾ ਡੌਲੀ ਬਿੰਦਰਾ ਨੇ ਸੁਧਾਰਥ ਦੇ ਜਾਣ ਨੂੰ ਪਸ਼ੇਮਾਨ ਕਰਨ ਵਾਲੀ ਖ਼ਬਰ ਦੱਸਿਆ ਅਤੇ ਸ਼ਹਿਨਾਜ਼ ਗਿੱਲ ਨੂੰ ਭਾਣਾ ਮੰਨਣ ਦੀ ਹਿੰਮਤ ਲਈ ਦੁਆ ਕੀਤੀ।