India

ਪਿਓ ਨੇ 12 ਸਾਲ ਬਾਅਦ ਕਰਵਾਇਆ ਮੁੰਡੇ ਦਾ DNA Test, ਰਿਪੋਰਟ ਦੇਖ ਕੇ ਆ ਗਿਆ ਪਸੀਨਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇ-ਔਲਾਦ ਜੋੜੇ ਔਲਾਦ ਦੀ ਪ੍ਰਾਪਤੀ ਲਈ ਕਈ ਢੰਗ ਤਰੀਕੇ ਵਰਤਦੇ ਹਨ। ਇਨ੍ਹਾਂ ਵਿੱਚ ਆਈਵੀਐਫ ਤੋਂ ਲੈ ਕੇ ਸਰੋਗੇਸੀ ਤੱਕ ਸ਼ਾਮਲ ਹਨ।ਪਰ ਕਈ ਵਾਰ ਅਜਿਹੇ ਫੈਸਲੇ ਦੇਰ ਸਵੇਰ ਪਰੇਸ਼ਾਨੀ ਦਾ ਕਾਰਣ ਵੀ ਬਣ ਜਾਂਦੇ ਹਨ। ਕਿਉਂ ਕਿ ਕਿਹਾ ਜਾਂਦਾ ਹੈ ਕਿ ਕੁਦਰਤ ਦਾ ਜੋ ਢੰਗ ਤਰੀਕਾ ਹੈ , ਉਸਨੂੰ ਚੈਂਲੇਜ ਕਰਨਾ ਵੀ ਖਤਰਾ ਸਾਬਿਤ ਹੋ ਸਕਦਾ ਹੈ।

ਜਰਾ ਸੋਚ ਕੇ ਦੇਖੋ ਕਿ ਤੁਸੀਂ ਕੋਈ ਬੱਚਾ ਇਸੇ ਢੰਗ ਤਰੀਕੇ ਨਾਲ ਪਾਲ ਰਹੇ ਹੋਵੋਂ ਤੇ ਤੁਹਾਨੂੰ 10-12 ਸਾਲ ਬਾਅਦ ਇਲਮ ਹੋਵੇ ਕੇ ਇਹ ਨਿਆਣਾ ਤਾਂ ਕਿਸੇ ਹੋਰ ਦਾ ਹੈ, ਤਾਂ ਤੁਹਾਡੇ ਉੱਤੇ ਕੀ ਬੀਤੇਗੀ। ਇਹ ਵੀ ਕੋਈ ਵੱਡੀ ਠੱਗੀ ਵੱਜਣ ਤੋਂ ਘੱਟ ਨਹੀਂ ਹੈ। ਅਮਰੀਕਾ ਦੇ ਉਟਾਹ ਵਿੱਚ ਰਹਿਣ ਵਾਲੀ ਡੋਨਾ ਅਤੇ ਵੈਨਰ ਜਾਨਸਨ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਹੈ।ਇਹ ਜੋੜਾ ਇੱਕ ਬੱਚੇ ਦਾ ਪਾਲਣਹਾਰ ਸੀ ਅਤੇ ਉਨ੍ਹਾਂ ਨੇ ਆਈਵੀਐਫ ਰਾਹੀਂ ਦੂਜੀ ਵਾਰ ਗਰਭ ਧਾਰਨ ਕੀਤਾ ਸੀ। ਇਸ ਦੌਰਾਨ ਵੀ ਉਨ੍ਹਾਂ ਦੇ ਘਰ ਪੁੱਤਰ ਦੀ ਪ੍ਰਾਪਤੀ ਹੋਈ ਤੇ ਜਿੰਦਗੀ ਖੁਸ਼ੀ ਖੁਸ਼ੀ ਲੰਘ ਰਹੀ ਸੀ। ਪਰ ਖੁਸ਼ੀ ਬਹੁਤਾ ਚਿਰ ਨਹੀਂ ਟਿਕੀ ਤੇ ਇਨ੍ਹਾਂ ਦਾ ਮਜ਼ਾਕ ਮਜ਼ਾਕ ਵਿੱਚ ਆਪਣੇ ਪਹਿਲੇ ਪੁੱਤਰ ਦਾ ਕੋਈ 12 ਸਾਲ ਬਾਅਦ ਡੀਐੱਨਏ ਦਾ ਲਿਆ ਫੈਸਲਾ ਭਾਰੀ ਪੈ ਗਿਆ।

ਡੋਨਾ ਅਤੇ ਵੈਨਰ ਨੇ ਦਾ 12 ਸਾਲ ਦਾ ਬੇਟਾ ਵੀ ਆਈਵੀਐਫ ਰਾਹੀਂ ਪੈਦਾ ਹੋਇਆ ਸੀ, ਪਰ ਜਦੋਂ ਡੀਐੱਨਏ ਦੀ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਉਹ ਕਿਸੇ ਹੋਰ ਦਾ ਨਿਆਣਾ ਹੈ ਜੋ ਉਨ੍ਹਾਂ ਨੇ 12 ਸਾਲ ਆਪਣਾ ਸਮਝ ਕੇ ਪਾਲਿਆ ਹੈ।ਰਿਪੋਰਟ ਤੋਂ ਬਾਅਦ ਇਸ ਜੋੜੇ ਨੇ ਡੀਐਨਏ ਕਲੀਨਿਕ ਦੇ ਵਿਰੁੱਧ ਕੇਸ ਕਰ ਦਿੱਤਾ ਹੈ ਤੇ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਲੀਨਿਕ ਨੇ ਕਿਸੇ ਹੋਰ ਦੇ ਐਗਸ (ਅੰਡੇ) ਮਿਲਾ ਦਿੱਤੇ ਸਨ ਤੇ ਡੋਨਾ ਦੇ ਆਂਡੇ ਕਿਸੇ ਹੋਰ ਆਦਮੀ ਦੇ ਸ਼ੁਕਰਾਣੂਆਂ ਨਾਲ ਜਾ ਕੇ ਰਲ ਗਏ।

ਰਿਪੋਰਟ ਵਿੱਚ ਮਾਂ ਦਾ ਨਾਂ ਡੋਨਾ ਅਤੇ ਪਿਤਾ ਦੇ ਨਾਮ ਉੱਤੇ ਅਣਜਾਣ ਲਿਖਿਆ ਹੋਇਆ ਸੀ।ਇਹ ਵੇਖ ਕੇ ਵੈਨਰ ਨੇ ਵੀ ਰੱਫੜ ਖੜ੍ਹਾ ਕਰ ਦਿੱਤਾ। ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅੰਡੇ ਦੇ ਫਿਊਜ਼ਨ ਵਿੱਚ ਕੋਈ ਗਲਤੀ ਹੋ ਗਈ ਸੀ ਅਤੇ ਡੋਨਾ ਦੇ ਆਂਡੇ ਕਿਸੇ ਹੋਰ ਦੇ ਸ਼ੁਕਰਾਣੂਆਂ ਨਾਲ ਫਿਊਜ਼ ਹੋ ਗਏ ਸਨ। ਹੁਣ ਇਹ ਜੋੜਾ ਪਰੇਸ਼ਾਨ ਹੈ ਤੇ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਮਨੋਂ ਮਨੀ ਸੋਚ ਰਿਹਾ ਹੈ ਕਿ ਮਜਾਕ ਵਿੱਚ ਡੀਐੱਨਏ ਦਾ ਫੈਸਲਾ ਨਾ ਲੈਂਦੇ ਤਾਂ ਸ਼ਾਇਦ ਇਹ ਗੱਲ ਢਕੀ ਰਹਿੰਦੀ।