‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰਾਂ ਨੇ ਅੱਜ ਇੱਕ ਬੈਠਕ ਕੀਤੀ। 26 ਅਤੇ 27 ਅਗਸਤ ਨੂੰ ਸਿੰਘੂ ਬਾਰਡਰ ‘ਤੇ ਰਾਸ਼ਟਰੀ ਕੰਨਵੈਨਸ਼ਨ ਹੋਣ ਜਾ ਰਹੀ ਹੈ। ਇਸ ਕੰਨਵੈਨਸ਼ ਦਾ ਉਦੇਸ਼ ਹੈ ਕਿ ਕਿਸਾਨਾਂ ਦੀਆਂ ਜੋ ਚਾਰ ਮੰਗਾਂ ਹਨ, ਉਨ੍ਹਾਂ ਮੰਗਾਂ ‘ਤੇ ਦੇਸ਼ ਭਰ ਵਿੱਚ ਕਿਸਾਨੀ ਅੰਦੋਲਨ ਦਾ ਵਿਸਥਾਰ ਅਤੇ ਉਸਨੂੰ ਤੇਜ਼ ਕਿਵੇਂ ਕੀਤਾ ਜਾਵੇ, ਉਸ ਬਾਰੇ ਚਰਚਾ ਕਰਨਾ ਹੈ। ਇਸ ਕੰਨਵੈਨਸ਼ਨ ਵਿੱਚ ਪੰਜ ਸਤਰ ਹੋਣਗੇ। ਇਸ ਕੰਨਵੈਨਸ਼ਨ ਦਾ ਪਹਿਲਾ ਸਤਰ ਉਦਘਾਟਨ ਸਤਰ ਹੋਵੇਗਾ। ਪਹਿਲੇ ਸਤਰਾ ਦਾ ਉਦਘਾਟਨ ਬਲਬੀਰ ਸਿੰਘ ਰਾਜੇਵਾਲ ਕਰਨਗੇ। ਦੂਸਰਾ ਸਤਰ ਦੇਸ਼ ਭਰ ਦੇ ਟਰੇਡਿਊਨੀਆਂ ਦੇ ਨਾਲ ਹੋਵੇਗਾ। ਤੀਜਾ ਸਤਰ ਖੇਤ ਮਜ਼ਦੂਰਾਂ, ਆਦੀਵਾਸੀਆਂ ਦਾ ਹੋਵੇਗਾ। ਚੌਥਾ ਸਤਰ 27 ਅਗਸਤ ਨੂੰ ਸਵੇਰੇ ਹੋਵੇਗਾ, ਜਿਸ ਵਿੱਚ ਔਰਤਾਂ, ਵਿਦਿਆਰਥਣਾਂ, ਨੌਜਵਾਨਾਂ ਸਮੇਤ ਸਾਰੇ ਤਬਕਿਆਂ ਦੇ ਨੇਤਾ ਆਪਣੀਆਂ ਗੱਲਾਂ ਰੱਖਣਗੇ। ਪੰਜਵਾ ਸਤਰ 12 ਵਜੇ ਤੋਂ 1 ਵਜੇ ਤੱਕ ਸਮਾਪਤ ਸਤਰ ਹੋਵੇਗਾ, ਜਿਸ ਵਿੱਚ ਕਈ ਅਹਿਮ ਐਲਾਨ ਕੀਤੇ ਜਾਣਗੇ। ਇਸ ਕੰਨਵੈਨਸ਼ਨ ਵਿੱਚ ਦੇਸ਼ ਭਰ ਦੇ 20 ਸੂਬਿਆਂ ਤੋਂ ਕਰੀਬ 1500 ਪ੍ਰਤੀਨਿਧੀ ਭਾਗ ਲੈਣਗੇ। ਇਸ ਵਿੱਚ ਕਿਸਾਨਾਂ ਦੀਆਂ ਚਾਰ ਸਮੱਸਿਆਵਾਂ ‘ਤੇ ਚਰਚਾ ਹੋਵੇਗੀ, ਜਿਨ੍ਹਾਂ ਵਿੱਚੋਂ ਪਹਿਲੀ ਸਮੱਸਿਆ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਦੀ ਹੈ। ਦੂਸਰੀ ਮੰਗ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣਾ ਹੈ। ਤੀਸਰੀ ਮੰਗ 2021 ਵਿੱਚ ਜੋ ਨਵਾਂ ਬਿਜਲੀ ਬਿੱਲ ਲਿਆਂਦਾ ਗਿਆ ਹੈ, ਉਸ ਬਾਰੇ ਹੈ। ਚੌਥੀ ਮੰਗ ਵਾਤਾਵਰਣ ਸਬੰਧੀ ਆਯੋਗ ਵਨ ਗਠਨ ਕੀਤਾ ਗਿਆ ਹੈ, ਉਸ ਨੂੰ ਲੈ ਕੇ ਕਿਸਾਨਾਂ ‘ਤੇ ਕੋਈ ਡੰਡਾਤਮਕ ਕਾਰਵਾਈ ਨਾ ਕੀਤੀ ਜਾਵੇ। ਹੋਰ ਵੀ ਕਈ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।

