Punjab

ਪਟਵਾਰੀ ਦੀ ਪ੍ਰੀਖਿਆ ਦਾ ਆਇਆ ਨਤੀਜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਵਾਰੀ, ਜ਼ਿਲ੍ਹਦਾਰ ਅਤੇ ਇਮੀਗ੍ਰੇਸ਼ਨ ਬੁਕਿੰਗ ਕਲਰਕ ਦੀ ਪ੍ਰੀਖਿਆ ਦਾ ਨਤੀਜਾ ਆ ਗਿਆ ਹੈ। ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in ’ਤੇ ਆਪਣਾ ਨਤੀਜਾ ਵੇਖ ਸਕਦੇ ਹਨ। ਵਿਭਾਗ ਨੇ ਨਤੀਜੇ ਦੀ ਪੀਡੀਐੱਫ ਵੈਬਸਾਈਟ ’ਤੇ ਪਾਈ ਹੈ, ਇਸ ਲਈ ਉਮੀਦਵਾਰਾਂ ਨੂੰ ਨਤੀਜਾ ਦੇਖਣ ਲਈ ਆਨਲਾਈਨ ਜਾ ਕੇ ਲਾਗ-ਇੰਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਪ੍ਰੀਖਿਆ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡ-ਕੁਆਰਟਰਾਂ ਅਤੇ ਚੰਡੀਗੜ੍ਹ ਵਿੱਚ ਲਈ ਗਈ ਸੀ। ਬੋਰਡ ਵੱਲੋਂ 8 ਅਗਸਤ ਨੂੰ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਵਿੱਚ 1 ਹਜ਼ਾਰ 152 ਆਸਾਮੀਆਂ ਲਈ ਲਗਭਗ ਢਾਈ ਲੱਖ ਉਮੀਦਵਾਰ 560 ਸੈਂਟਰਾਂ ’ਤੇ ਅਪੀਅਰ ਹੋਏ ਸਨ। ਇਸ ਤੋਂ ਕੁੱਝ ਦਿਨ ਬਾਅਦ ਉੱਤਰ ਪੱਤਰੀ ਪਾ ਕੇ ਉਮੀਦਵਾਰਾਂ ਕੋਲੋਂ ਇਤਰਾਜ਼ ਮੰਗੇ ਗਏ ਸਨ। ਅੱਜ ਫਾਈਨਲ ਉੱਤਰ ਪੱਤਰੀ ਅਤੇ ਨਤੀਜਾ ਐੱਸਐੱਸਐੱਸ ਬੋਰਡ ਦੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤਾ ਗਿਆ ਹੈ।