‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਿਸਾਨ ਅੱਜ ਜਲੰਧਰ ਵਿਚ ਗੰਨੇ ਦਾ ਰੇਟ ਵਧਾਉਣ ਲਈ ਪੱਕਾ ਮੋਰਚਾ ਲਾ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਧਰਨੇ ਤੋਂ ਪਹਿਲਾਂ ਹੀ ਗੰਨੇ ਦੇ ਰੇਟ ਵਿੱਚ 15 ਰੁਪਏ ਵਾਧਾ ਕਰਨ ਨੂੰ ਸਰਕਾਰ ਦਾ ਕਿਸਾਨਾਂ ਨਾਲ ਕੋਝਾ ਮਜਾਕ ਦੱਸਿਆ ਜਾ ਰਿਹਾ ਹੈ। ਇਕ ਵੀਡੀਓ ਜਾਰੀ ਕਰਕੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਇਹ ਰੇਟ ਕਿਸਾਨ ਕਿਸੇ ਵੀ ਕੀਮਤ ਉੱਤੇ ਮਨਜੂਰ ਨਹੀਂ ਕਰਨਗੇ ਤੇ ਧਰਨਾ ਪੂਰੇ ਜੋਰ ਸ਼ੋਰ ਨਾਲ ਲੱਗੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਰੇਲਾਂ ਰੋਕੀਆਂ ਜਾਣਗੀਆਂ ਤੇ ਲੋੜ ਪੈਣ ਉੱਤੇ ਪੰਜਾਬ ਵੀ ਸੀਲ ਕੀਤਾ ਜਾਵੇਗਾ। ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਦਾਰ ਸਰਕਾਰ ਹੋਵੇਗੀ।