India

ਪਤਨੀ ਦੀ ਮੌਤ ਦੇ ਮਾਮਲੇ ‘ਚ ਕਾਂਗਰਸੀ ਲੀਡਰ ਸ਼ਸ਼ੀ ਥਰੂਰ ਨੂੰ ਮਿਲੀ ਵੱਡੀ ਰਾਹਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਫਸੇ ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਸ਼ੀ ਥਰੂਰ ਦੇ ਖਿਲਾਫ ਪੂਰੇ ਸਬੂਤ ਨਾ ਮਿਲਣ ਕਾਰਣ ਕੋਰਟ ਨੇ ਇਹ ਫੈਸਲਾ ਕੀਤਾ ਹੈ।ਸੁਨੰਦਾ ਪੁਸ਼ਕਰ 17 ਜਨਵਰੀ 2014 ਨੂੰ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਵਿੱਚ ਮ੍ਰਿਤ ਮਿਲੀ ਸੀ।

ਸ਼ੁਰੂਆਤੀ ਦੌਰ ਵਿੱਚ ਇਹ ਮਾਮਲਾ ਖੁਦਕੁਸ਼ੀ ਨਾਲ ਜੁੜਿਆ ਸੀ ਪਰ ਬਾਅਦ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਹੱਤਿਆ ਹੋਈ ਹੈ। ਹਾਲਾਂਕਿ ਕਿਸੇ ਵੀ ਸ਼ੱਕੀ ਦਾ ਨਾਂ ਨਹੀਂ ਲਿਆ ਸੀ।

2018 ਵਿੱਚ ਦਿੱਲੀ ਪੁਲਿਸ ਨੇ ਸ਼ਸ਼ੀ ਥਰੂਰ ਉੱਤੇ ਆਪਣੀ ਪਤਨੀ ਨੂੰ ਆਤਮਹੱਤਿਆ ਲਈ ਉਕਸਾਉਣ ਕੇ ਕਰੂਰਤਾ ਕਰਨਾ ਦਾ ਦੋਸ਼ ਲਾਇਆ ਸੀ।ਉਸ ਵੇਲੇ ਵੀ ਸ਼ਸ਼ੀ ਥਰੂਰ ਨੇ ਟਵੀਟ ਕਰਕੇ ਚਾਰਜਸ਼ੀਟ ਵਿੱਚ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਤੇ ਇਸਦੇ ਖਿਲਾਫ ਲੜਾਈ ਦੀ ਗੱਲ ਕਹੀ ਸੀ।ਦੋਸ਼ਾਂ ਤੋਂ ਬਰੀ ਹੋਣ ਤੋਂ ਬਾਅਦ ਸ਼ਸ਼ੀ ਥਰੂਰ ਨੇ ਅਦਾਲਤ ਲਈ ਇਕ ਬਿਆਨ ਜਾਰੀ ਕਰਕੇ ਨਿਆਂਮੂਰਤੀ ਗੀਤਾਂਜਲੀ ਗੋਇਲ ਦਾ ਸ਼ੁਕਰਾਨਾ ਕੀਤਾ ਹੈ।

ਥਰੂਰ ਨੇ ਲਿਖਿਆ ਹੈ ਕਿ ਇਸ ਹੁਕਮ ਨਾਲ ਉਸ ਡਰਾਉਣੇ ਸੁਪਨੇ ਦਾ ਅੰਤ ਹੋ ਗਿਆ ਹੈ, ਜਿਸਨੇ ਮੇਰੀ ਪਤਨੀ ਸੁਨੰਦਾ ਦੀ ਦੁਖਦ ਮੌਤ ਤੋਂ ਬਾਅਦ ਘੇਰ ਲਿਆ ਸੀ। ਮੈਂ ਧੀਰਜ ਵੱਲੋਂ ਲਗਾਏ ਦੋਸ਼ਾਂ ਤੇ ਮੀਡੀਆ ਵੱਲੋਂ ਲਗਾਏ ਮਿੱਥ ਦੋਸ਼ਾਂ ਦਾ ਸਾਹਮਣਾ ਕੀਤਾ ਹੈ ਤੇ ਭਾਰਤੀ ਨਿਆਂਪਾਲਿਕਾ ਵਿੱਚ ਆਪਣਾ ਵਿਸ਼ਵਾਸ ਕਾਇਮ ਰੱਖਿਆ, ਜਿਸਦੀ ਅੱਜ ਜਿੱਤ ਹੋਈ ਹੈ।