Punjab

ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹੀਆਂ ਦੀਆਂ ਲਗਾਮਾਂ ਢਿੱਲੀਆਂ ਛੱਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਨਵੇਂ ਫ਼ੈਸਲੇ ਲਏ ਗਏ ਹਨ। ਚੰਡੀਗੜ੍ਹ ਵਿੱਚ ਰਾਤ ਦਾ ਕਰਫ਼ਿਊ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੱਲ੍ਹ ਵਾਰ ਰੂਮ ਮੀਟਿੰਗ ਵਿੱਚ ਕੋਰੋਨਾ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲੇ ਲਏ। ਹੋਰ ਵੀ ਕਈ ਅਹਿਮ ਫ਼ੈਸਲੇ ਲਏ ਗਏ ਹਨ :

  • ਸਾਰੇ ਰੈਸਟੋਰੈਂਟ/ਬਾਰ 50 ਫ਼ੀਸਦ ਸਮਰੱਥਾ ਦੇ ਨਾਲ ਸਵੇਰੇ 08:00 ਵਜੇ ਤੋਂ ਰਾਤ 12:00 ਵਜੇ ਅੱਧੀ ਰਾਤ ਤੱਕ ਖੁੱਲ੍ਹੇ ਰਹਿ ਸਕਦੇ ਹਨ। 
  • ਲੋਕ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਸਾਰੇ ਕੰਮ ਦੇ ਦਿਨਾਂ ਵਿੱਚ ਦੁਪਹਿਰ 12:00 ਵਜੇ ਤੋਂ ਦੁਪਹਿਰ 01:00 ਵਜੇ ਦੇ ਵਿਚਕਾਰ ਆਪਣੇ ਕੰਮ ਦੇ ਸੰਬੰਧ ਵਿੱਚ ਸਰਕਾਰੀ ਦਫਤਰਾਂ ਵਿੱਚ ਜਾ ਸਕਦੇ ਹਨ। ਦਫਤਰ ‘ਚ ਆਉਣ ਵਾਲਿਆਂ ਨੂੰ ਕਰੋਨਾ ਟੀਕੇ ਦੀ ਘੱਟੋ-ਘੱਟ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ ਜਾਂ ਪਿਛਲੇ 72 ਘੰਟਿਆਂ ਦੀ ਆਰਟੀ-ਪੀਸੀਆਰ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। 
  • ਖੇਡ ਵਿਭਾਗ ਦੀਆਂ ਹਾਕੀ, ਫੁੱਟਬਾਲ ਅਤੇ ਕ੍ਰਿਕਟ ਅਕੈਡਮੀਆਂ ਨੂੰ ਸਾਰੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਅਤੇ ਇਸ ਸ਼ਰਤ ਦੇ ਅਧੀਨ ਕੰਮ ਕਰਨ ਦੀ ਆਗਿਆ ਹੈ ਕਿ ਸਾਰੇ ਯੋਗ ਖਿਡਾਰੀਆਂ ਨੂੰ ਘੱਟੋ-ਘੱਟ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਸੰਬੰਧ ਵਿੱਚ ਮਾਪਿਆਂ ਦੀ ਸਹਿਮਤੀ ਲੋੜੀਂਦੀ ਹੈ। 
  • ਜਨਤਕ ਆਵਾਜਾਈ ਲਈ ਯਾਤਰੀਆਂ ਦੀ 50 ਫ਼ੀਸਦੀ ਸਮਰੱਥਾ ਦੀ ਪਾਬੰਦੀ ਵਾਪਸ ਲਈ ਗਈ ਹੈ।