‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਨੂੰ ਇਕ ਵਾਰ ਫਿਰ ਕੋਰਟ ਅੱਗੇ ਝੁਕਣਾ ਪਿਆ ਹੈ।ਆਡਿਟ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਆਪਣੇ ਵੱਲੋਂ ਕੀਤਾ ਗਿਆ ਕੇਸ ਵਾਪਸ ਲੈਣਾ ਪਿਆ ਹੈ।
ਸਿਰਸਾ ਨੇ ਕਿਹਾ ਕਿ ਅਸੀਂ ਕੋਰਟ ਨੂੰ ਦੱਸਿਆ ਹੈ ਕਿ ਆਡਿਟ ਹਰ ਸਾਲ ਹੁੰਦਾ ਹੈ ਤੇ ਕੋਈ ਵੀ ਇਸਦੀ ਕਾਪੀ ਲੈ ਸਕਦਾ ਹੈ। ਪਰ ਸਰਨਾ ਵੱਲੋਂ ਆਪਣੀ ਹਾਰ ਨੂੰ ਦੇਖਦਿਆਂ ਕੋਰਟ ਦਾ ਰੁਖ ਕੀਤਾ ਗਿਆ ਤੇ ਸਾਡੀ ਪਾਰਟੀ ਨੂੰ ਦਿੱਲੀ ਚੋਣਾਂ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਹੁਣ ਮਨਜੀਤ ਸਿੰਘ ਜੀਕੇ ਚੋਣ ਕਮਿਸ਼ਨ ਕੋਲ ਗਏ ਹਨ ਕਿ ਕਿਸੇ ਤਰ੍ਹਾਂ ਚੋਣਾਂ ਰੁਕਵਾ ਦਿੱਤੀਆਂ ਜਾਣ, ਪਰ ਚੋਣਾਂ 22 ਅਗਸਤ ਨੂੰ ਹਰ ਹਾਲ ਵਿੱਚ ਹੋਣਗੀਆਂ ਤੇ ਇਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।