India International Punjab

ਕੈਨੇਡਾ ‘ਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੋਣਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ‘ਚ ਫੈਡਰਲ ਚੋਣਾਂ 20 ਸਿਤੰਬਰ ਨੂੰ ਹੋ ਰਹੀਆਂ ਹਨ।ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ‘ਚ 155 ਮੈਂਬਰਾਂ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ। ਜਾਣਕਾਰੀ ਅਨੁਸਾਰ ਇਸ ਸਮੇਂ ਕੰਜਰਵੇਟਿਵ ਪਾਰਟੀ ਕੋਲ 119, ਬਲਾਕ ਕਿਉਬਕ ਕੋਲ 32 ,ਐਨਡੀਪੀ ਕੋਲ 24 ,ਗ੍ਰੀਨ ਪਾਰਟੀ ਕੋਲ ਦੋ ਅਤੇ ਚਾਰ ਆਜ਼ਾਦ ਮੈਂਬਰ ਸਨ। ਇਸੇ ਤਰ੍ਹਾਂ ਮੌਜੂਦਾ ਪਾਰਲੀਮੈਂਟ ਦੀ ਮਿਆਦ ਅਕਤੂਬਰ 2023 ਤੱਕ ਸੀ ਪਰ ਜਸਟਿਨ ਟਰੂਡੋ ਵੱਲੌ ਇਸ ਨੂੰ ਸਮੇਂ ਤੋ ਦੋ ਸਾਲ ਪਹਿਲਾਂ ਭੰਗ ਕਰ ਦਿੱਤਾ ਗਿਆ ਹੈ।

ਟਰੂਡੋ ਨੂੰ ਸਪੱਸ਼ਟ ਬਹੁਮਤ ਮਿਲੇਗਾ ਜਾਂ ਨਹੀਂ ਇਸ ਉੱਤੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ।ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਪੰਜਾਬ ਵਿੱਚ ਵੀ ਦਿਲਚਸਪੀ ਵੇਖਣ ਨੂੰ ਮਿਲੇਗੀ ਅਤੇ ਜਸਟਿਨ ਟਰੂਡੋ ਦੀ ਜਿੱਤ ਲਈ ਲੋਕ ਅਰਦਾਸਾਂ ਅਤੇ ਅਖੰਡਪਾਠ ਵੀ ਕਰਦੇ ਨਜ਼ਰ ਆਉਂਣਗੇ

ਜਗਮੀਤ ਸਿੰਘ ਦੀ ਐਨਡੀਪੀ ਅੱਗੇ ਨਾਲੋਂ ਬੇਹਤਰ ਪ੍ਰਦਰਸ਼ਨ ਕਰ ਸਕਦੀ ਹੈ। ਦੂਜੇ ਪਾਸੇ ਕੋਵਿਡ ਦੀ ਚੌਥੀ ਲਹਿਰ ਵਿੱਚ ਇਹ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਲੋਕ ਕਿਵੇਂ ਲੈਣਗੇ, ਇਹ ਉੱਚੇ ਵੀ ਸਸਪੈਂਸ ਬਣਿਆ ਹੋਇਆ ਹੈ।