India International Punjab

ਕੰਗਨਾ ਦੇ ਪ੍ਰਸ਼ੰਸਕ ਬੋਲੇ, ਅਸੀਂ ਤੈਨੂੰ ਹਿੰਦੂ ਸ਼ੇਰਨੀ ਸਮਝਦੇ ਸੀ, ਤੂੰ ਆਹ ਕੀ ਕੀਤਾ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਬੇਬਾਕੀ ਤੇ ਵਿਵਾਦਾਂ ਲਈ ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਹੁਣ ਆਪਣੀ ਗਲੈਮਰਸ ਲੁੱਕ ਦਿਖਾ ਕੇ ਲੋਕਾਂ ਦੇ ਹੱਥੇ ਚੜ੍ਹ ਗਈ ਹੈ।
ਅਸਲ ਵਿਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਸਨ।

ਇਹ ਤਸਵੀਰਾਂ ਇਸ ਕਦਰ ਬੋਲਡ ਹਨ ਕਿ ਵੇਖਣ ਵਾਲਾ ਇਕ ਵਾਰ ਤੇ ਜਰੂਰ ਕਹਿੰਦਾ ਹੈ ਕਿ ਕੰਗਨਾ ਨੇ ਤਾਂ ਹੱਦ ਹੀ ਮਚਾ ਦਿੱਤੀ।

ਤਸਵੀਰਾਂ ਰਾਹੀਂ ਕੰਗਨਾ ਕੀ ਸਾਬਿਤ ਕਰਨਾ ਚਾਹੁੰਦੀ ਹੈ ਇਹ ਤਾਂ ਕੰਗਨਾ ਹੀ ਜਾਣਦੀ ਹੈ ਪਰ ਉਸ ਦੇ ਚਾਹੁੰਣ ਵਾਲਿਆਂ ਨੂੰ ਵੀ ਇਹ ਪਸੰਦ ਨਹੀਂ ਆ ਰਹੀਆਂ।

ਕੰਗਨਾ ਦੀਆਂ ਇਹ ਤਸਵੀਰਾਂ ਦੇਖ ਕੇ ਲੋਕ ਕਹਿ ਰਹੇ ਨੇ ਕਿ ਹੁਣ ਉਹ ਸੰਸਕਾਰੀ ਗੱਲਾਂ ਕਿੱਥੇ ਗਈਆਂ।

ਕੁਝ ਕਹਿ ਰਹੇ ਨੇ ਕਿ ਕੰਗਨਾ ਦਿਮਾਗੀ ਸੰਤੁਲਨ ਗੁਆ ਚੁੱਕੀ ਹੈ। ਲੋਕ ਹੋਰ ਕਿਹੋ ਜਿਹੇ ਕਮੈਂਟਸ ਕਰ ਰਹੇ ਨੇ ਇਹ ਤੁਸੀਂ ਆਪ ਦੇਖ ਲਓ।

ਕੁਝ ਲੋਕ ਕੰਗਨਾ ਨੂੰ ਸੰਸਕ੍ਰਿਤੀ ਸਮਝਾ ਰਹੇ ਨੇ ਤੇ ਕਹਿ ਰਹੇ ਨੇ ਕਿ ਤੂੰ ਚੰਗੇ ਬੁਰੇ ਦੀ ਗੱਲ ਕਰਦੀ ਹੈਂ, ਕੀ ਇਹ ਤੇਰੀ ਭਰਤੀ ਸੰਸਕ੍ਰਿਤੀ ਹੈ।
ਇੱਕ ਸੱਜਣ ਲਿਖ ਰਹੇ ਨੇ ਕਿ ਅਸੀਂ ਤੈਨੂੰ ਹਿੰਦੂ ਸ਼ੇਰਨੀ ਸਮਝਦੇ ਸੀ, ਪਰ ਤੂੰ ਅਪਣਾ ਪੱਧਰ ਦਿਖਾ ਦਿੱਤਾ ਹੈ।
ਇਹ ਦੋਸਤ ਖਾਸੇ ਨਾਰਾਜ਼ ਹਨ। ਇਨ੍ਹਾਂ ਦਾ ਕਹਿਣਾ ਹੈ ਕੇ ਦੋ ਚੇਹਰੇ ਕਿਸੇ ਦਾ ਭਲਾ ਨਹੀਂ ਕਰਦੇ ਤੇ ਸਨਾਤਨੀ ਗੱਲਾਂ ਕਰਨ ਵਾਲਿਆਂ ਨੂੰ ਇਹ ਸੋਭਦਾ ਨਹੀਂ।
ਇਹ ਪ੍ਰਸ਼ੰਸਕ ਕਹਿ ਰਹੀ ਹੈ ਕਿ ਉਸਨੂੰ ਇਹ ਦੇਖ ਕੇ ਕੋਈ ਹੈਰਾਨੀ ਨਹੀਂ ਹੋਈ, ਉਸਨੂੰ ਉਮੀਦ ਸੀ ਕੇ ਇਹੀ ਅਸਲੀਅਤ ਹੈ।