Punjab

ਮਾਨਸਾ ‘ਚ ਲਾਪਤਾ ਬੱਚੇ ਦੀ ਲਾ ਸ਼ ਬਰਾਮਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਾਨਸਾ ਦੇ ਨਜ਼ਦੀਕੀ ਪਿੰਡ ਛਾਪਿਆਂਵਾਲੀ ਦੇ ਇਕ 14 ਸਾਲਾਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ।ਇਹ ਬੱਚਾ ਲਾਪਤਾ ਦੱਸਿਆ ਗਿਆ ਹੈ।ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਵਿਚੋਂ ਮਿਲੀ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਹਰਨੂਰ ਸਿੰਘ ਪੁੱਤਰ ਸਵਰਨਜੀਤ ਸਿੰਘ, ਪਿੰਡ ਛਾਪਿਆਂਵਾਲੀ (ਬਾਬਾ ਬਕਾਲਾ ਸਾਹਿਬ) ਬਿਆਸ ਸਥਿਤ ਇਕ ਸਕੂਲ ਵਿਖੇ 8ਵੀਂ ਜਮਾਤ ਦਾ ਵਿਦਿਆਰਥੀ ਸੀ। ਜੋਕਿ ਬੀਤੇ ਕੱਲ੍ਹ 7.15 ਵਜੇ ਦੇ ਕਰੀਬ ਆਪਣੇ ਘਰੋਂ ਸਕੂਲ ਜਾਣ ਵਾਸਤੇ ਨਿਕਲਿਆ ਸੀ ਤਾਂ ਲਾਪਤਾ ਹੋ ਗਿਆ ਸੀ।