Punjab

ਕੇਸਾਂ ਦੀ ਬੇਅਦਬੀ ਕਰਨ ਵਾਲੇ ਮੀਤ ਪ੍ਰਧਾਨ ਨੂੰ ਲਾਈ ਅਕਾਲ ਤਖਤ ਨੇ ਸੇਵਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗੁਰੂਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਵੱਲੋਂ ਕੇਸ ਰੰਗਣ ਦੀ ਘਟਨਾ ਦਾ ਅਕਾਲ ਤਖਤ ਨੇ ਸਖਤ ਨੋਟਿਸ ਲਿਆ।ਅਕਾਲ ਤਖਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਆਪਣੀ ਭੁੱਲ ਬਖਸ਼ਾਉਣ ਅਤੇ ਆਪਣੇ ਕੇਸ ਰੰਗ ਕੇ ਬੇਅਦਬੀ ਕਰਨ ਦੇ ਮਾਮਲੇ ਤਨਖਾਹੀਆ ਐਲਾਨਿਆਂ ਗਿਆ ਤੇ ਸੇਵਾ ਲਾਈ ਗਈ।


ਇਸ ਤੋਂ ਇਲਾਵਾ ਉੱਤਰਾਖੰਡ ਦੇ ਗੁਰੂਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਵਿਖੇ ਹੋਈ ਘੋਰ ਬੇਅਦਬੀਆਂ ਦੀਆਂ ਘਟਨਾਵਾਂ ਉੱਤੇ ਸੇਵਾ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਧੰਨਾਂ ਸਿੰਘ ਜਨਰਲ ਸਕੱਤਰ, ਤਰਸੇਮ ਸਿੰਘ ਕਾਰ ਸੇਵਾ ਨੂੰ ਵੀ ਸੇਵਾ ਲਗਾਈ।

ਜਸਵਿੰਦਰ ਸਿੰਘ ਨੂੰ 15 ਦਿਨ ਕਥਾ ਸੁਣਨ, ਝਾੜੂ ਮਾਰਨ, ਜੋੜੇ ਸਾਫ ਕਰਨ ਤੇ ਸੰਗਤ ਦੇ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਲਗਾਈ ਗਈ।ਇਕ ਹਫਤੇ ਦੇ ਅੰਦਰ ਅੰਦਰ ਪੰਜ ਪਿਆਰਿਆਂ ਕੌਲ ਲਿਖਤੀ ਜਾਣਕਾਰੀ ਦੇਣ ਦੀ ਵੀ ਜਸਵਿੰਦਰ ਸਿੰਘ ਨੂੰ ਹਦਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ, 21 ਸੌ ਰੁਪਏ ਕੜਾਹ ਪ੍ਰਸਾਦ ਤੇ ਗੋਲਕ ਵਿੱਚ ਸੇਵਾ ਪਾਉਣ ਲਈ ਵੀ ਕਿਹਾ ਗਿਆ।ਇਸ ਤੋਂ ਬਾਅਦ ਅਰਦਾਸ ਵੀ ਕਰਵਾਈ ਜਾਵੇਗੀ।


ਹਾਲਾਂਕਿ ਬਾਅਦ ਵਿੱਚ ਜਸਵਿੰਦਰ ਸਿੰਘ ਨੇ ਅਕਾਲ ਤਖਤ ਦੇ ਫੈਸਲੇ ਉੱਤੇ ਇਤਰਾਜ ਵੀ ਜਤਾਇਆ ਹੈ।