India Punjab

ਚੜੂਨੀ ਨੇ ਸੀਐੱਮ ਅਹੁਦੇ ਤੋਂ ਦਿੱਤਾ ਅਸਤੀਫਾ, ਮੁੜ ਮੋਰਚੇ ‘ਚ ਸ਼ਾਮਿਲ ਹੋਏ : ਰਾਕੇਸ਼ ਟਿਕੈਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਅੱਜ ਚੰਡੀਗੜ੍ਹ ਪਹੁੰਚ ਕੇ ਮਟਕਾ ਚੌਂਕ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਧਰਨਾ ਦੇ ਰਹੇ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਸਖਸ਼ੀਅਤਾਂ ਨੇ ਇਕ ਦੂਸਰੇ ਦਾ ਸਨਮਾਨ ਕੀਤਾ।ਜਾਣਕਾਰੀ ਅਨੁਸਾਰ ਟਿਕੈਤ ਚੰਡੀਗੜ੍ਹ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।

ਇਸ ਮੌਕੇ ਇਕ ਟੀਵੀ ਚੈਨਲ ਨੇ ਟਿਕੈਤ ਨੂੰ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਯੂ-ਟਰਨ ਬਾਰੇ ਪੁੱਛੇ ਸਵਾਲ ਦਾ ਆਪਣੇ ਮਜ਼ਕੀਆ ਲਹਿਜੇ ਵਿੱਚ ਜਵਾਬ ਦਿੱਤਾ।ਟਿਕੈਤ ਨੇ ਕਿਹਾ ਕਿ ਚੜੂਨੀ ਸੀਐੱਮ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਮੁੜ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਮੀਡੀਆ ਵਿਚ ਇਹ ਖਬਰਾਂ ਆਈਆਂ ਸਨ ਕਿ ਕਿਸਾਨ ਲੀਡਰ ਚੜੂਨੀ ਨੇ ਪਾਰਟੀ ਬਣਾ ਲਈ ਹੈ ਤੇ ਸੀਐੱਮ ਚਿਹਰੇ ਨਾਲ ਚੋਣ ਲੜਨਗੇ। ਹਾਲਾਂਕਿ ਚੜੂਨੀ ਨੇ ਕਿਸਾਨ ਮੋਰਚੇ ਦੇ ਫੇਸਬੁੱਕ ਪੇਜ ਤੋਂ ਲਾਇਵ ਹੋ ਕੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ ਤੇ ਇਨ੍ਹਾਂ ਨੂੰ ਅਫਵਾਹ ਦੱਸਿਆ ਸੀ।