India Punjab

‘ਮੋਦੀ ਨੇ ਕ੍ਰਿਕਟ ਲਈ ਕੀ ਕੀਤਾ ਕਿ ਉਨ੍ਹਾਂ ਦੇ ਨਾਂ ‘ਤੇ ਕ੍ਰਿਕਟ ਸਟੇਡੀਅਮ ਹੈ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਕ ਪਾਸੇ ਜਦੋਂ ਦੇਸ਼ ਟੋਕੀਓ ਉਲੰਪਿਕ ਵਿਚ ਦੇਸ਼ ਆਪਣੇ ਸੁਨਿਹਰੀ ਪ੍ਰਦਰਸ਼ਨ ਦਾ ਜਸ਼ਨ ਮਨਾ ਰਿਹਾ ਹੈ, ਕੇਂਦਰ ਸਰਕਾਰ ਨੇ ਇਸੇ ਦੌਰਾਨ ਇਕ ਰਾਜਸੀ ਖੇਡ ਖੇਡੀ ਹੈ। ਇਸ ਨਾਲ ਦੇਸ਼ ਦੇ ਬਹੁਤ ਸਾਰੇ ਲੋਕਾਂ ਦਾ ਮਨ ਦੁਖੀ ਹੋਇਆ ਹੈ।ਇਹ ਇਸ਼ਾਰਾ ਸ਼ਿਵ ਸੇਨਾ ਨੇ ਆਪਣੇ ਪ੍ਰਮੁੱਖ ਪੱਤਰ ਸਾਮਨਾ ਵਿਚ ਇਕ ਲੇਖ ਪ੍ਰਕਾਸ਼ਿਤ ਕਰਕੇ ਕੀਤਾ ਹੈ।

ਸ਼ਿਵਸੈਨਾ ਨੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਕਰਨਾ ਬੀਜੇਪੀ ਦੀ ਰਾਜਨੀਤਕ ਚਾਲ ਦੱਸਿਆ ਹੈ।ਸਾਮਨਾ ਨੇ ਆਪਣੇ ਸੰਪਾਦਕੀ ਵਿਚ ਲਿਖਿਆ ਹੈ ਕਿ ਮੇਜਰ ਧਿਆਨਚੰਦ ਦਾ ਸਨਾਮਾਨ ਰਾਜੀਵ ਗਾਂਧੀ ਦੀ ਸ਼ਹਾਦਤ ਦਾ ਨਿਰਾਦਰ ਕੀਤੇ ਬਗੈਰ ਵੀ ਕੀਤਾ ਜਾ ਸਕਦਾ ਸੀ। ਹਿੰਦੋਸਤਾਨ ਆਪਣੀ ਪਰੰਪਰਾ ਤੇ ਸੰਸਕ੍ਰਿਤੀ ਨੂੰ ਗੁਆ ਚੁੱਕਿਆ ਹੈ, ਅੱਜ ਧਿਆਨਚੰਦ ਇਹੀ ਮਹਿਸੂਸ ਕਰ ਰਹੇ ਹੋਣਗੇ।ਸਾਮਨਾ ਦੀ ਸੰਪਾਦਕੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਵੀ ਨਿਸ਼ਾਨਾ ਲਾਇਆ ਗਿਆ ਹੈ।ਸ਼ਿਵ ਸੇਨਾ ਨੇ ਲਿਖਿਆ ਹੈ ਕਿ ਸਰਕਾਰ ਦਾ ਦਾਅਵਾ ਹੈ ਕਿ ਨਾਮ ਬਦਲਣ ਦਾ ਫੈਸਲਾ ਜਨਹਿਤ ਤਹਿਤ ਕੀਤਾ ਗਿਆ ਹੈ। ਪਰ ਇਸਨੂੰ ਲੈ ਕੇ ਤਾਂ ਕੋਈ ਝਗੜਾ ਹੀ ਨਹੀਂ ਹੈ, ਕਿਉਂ ਕਿ ਕਾਂਗਰਸ ਵੀ ਇਹੀ ਕੁੱਝ ਕਰ ਰਹੀ ਸੀ।

ਸ਼ਿਵ ਸੈਨਾ ਨੇ ਲਿਖਿਆ ਹੈ ਕਿ ਸਰਕਾਰਾਂ ਬਦਲੇ ਦੀ ਭਾਵਨਾ ਨਾਲ ਨਹੀਂ ਚੱਲਦੀਆਂ ਤੇ ਇਹ ਵੀ ਇਕ ਜਨਭਾਵਨਾ ਹੈ, ਜਿਸਨੂੰ ਧਿਆਨ ਵਿਚ ਲਿਆਉਣ ਦੀ ਲੋੜ ਹੈ।ਪੁਰਸਕਾਰ ਦੇ ਨਾਂ ਬਦਲੀ ਉੱਤੇ ਸਵਾਲ ਚੁੱਕਦਿਆਂ ਸ਼ਿਵਸੈਨਾ ਨੇ ਲਿਖਿਆ ਹੈ ਕਿ ਬੀਜੇਪੀ ਦੇ ਰਾਜਨੀਤਿਕ ਖਿਡਾਰੀ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਨੇ ਕੀ ਕਦੇ ਆਪਣੇ ਹੱਥ ਵਿੱਚ ਹਾਕੀ ਚੁੱਕੀ ਸੀ।

ਸਵਾਲ ਸਹੀ ਹੈ, ਪਰ ਅਹਿਮਦਾਬਾਦ ਵਿਚ ਸਰਦਾਰ ਪਟੇਲ ਸਟੇਡੀਅਮ ਦਾ ਨਾਂ ਬਦਲ ਕੇ ਜਦੋਂ ਨਰਿੰਦਰ ਮੋਦੀ ਕੀਤਾ ਗਿਆ ਤਾਂ ਕੀ ਉਨ੍ਹਾਂ ਨੇ ਵੀ ਕ੍ਰਿਕਟ ਵਿਚ ਕੋਈ ਕਮਾਲ ਕੀਤਾ ਹੈ।ਤੇ ਜਦੋਂ ਦਿੱਲੀ ਵਿੱਚ ਸਟੇਡੀਅਮ ਦਾ ਨਾਂ ਅਰੁਣ ਜੇਟਲੀ ਦੇ ਨਾਂ ਉੱਤੇ ਰੱਖਿਆ ਗਿਆ, ਉੱਥੇ ਵੀ ਇਹੀ ਮਾਪਦੰਡ ਲਾਗੂ ਹੋ ਸਕਦਾ ਹੈ। ਲੋਕ ਇਹ ਸਵਾਲ ਪੁੱਛ ਰਹੇ ਹਨ।ਸਾਮਨਾ ਵਿੱਚ ਲਿਖਿਆ ਗਿਆ ਹੈ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਰੱਖਣਾ ਇਕ ਰਾਜਨੀਤਿਕ ਖੇਡ ਹੈ, ਜਨਭਾਵਨਾ ਨਹੀਂ।