India

ਕੋਵਿਡਸ਼ੀਲਡ ਤੇ ਕੋਵੈਕਸੀਨ ਬਾਰੇ ਹੋਇਆ ਨਵਾਂ ਖੁਲਾਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਈਸੀਐੱਮਆਰ ਨੇ ਕਿਹਾ ਹੈ ਕਿ ਜੇਕਰ ਕੋਵਿਡਸ਼ੀਲਡ ਤੇ ਕੋਵੈਕਸੀਨ ਨੂੰ ਮਿਲਾ ਕੇ ਲਗਾਇਆ ਜਾਵੇ ਤਾਂ ਇਨ੍ਹਾਂ ਦਾ ਚੰਗਾ ਨਤੀਜਾ ਸਾਹਮਣੇ ਆਉਂਦਾ ਹੈ। ਏਐੱਨਆਈ ਦੀ ਜਾਣਕਾਰੀ ਅਨੁਸਾਰ ਐਡਨੋਵਾਇਰਸ ਵੈਕਟਰ ਪਲੇਟਫਾਰਮ ਉੱਤੇ ਅਧਾਰਿਤ ਟੀਕੇ ਅਤੇ ਇਨਐਕਟਿਵ ਵਾਇਰਸ ਤੋਂ ਬਣੇ ਟੀਕੇ ਮਿਲਾ ਕੇ ਦੇਣ ਨਾਲ ਇਸਦੇ ਚੰਗੇ ਨਤੀਜੇ ਨਿਕਲਦੇ ਹਨ ਤੇ ਇਹ ਸੁਰੱਖਿਅਤ ਵੀ ਹੈ।ਭਾਰਤ ਵਿਚ ਹੁਣ ਤੱਕ 50 ਹਜ਼ਾਰ ਕਰੋੜ ਤੋਂ ਵੱਧ ਵੈਕਸੀਨ ਦੇ ਡੋਜ ਦਿੱਤੇ ਜਾ ਚੁੱਕੇ ਹਨ।