Punjab

ਕੱਚੇ ਅਧਿਆਪਕਾਂ ਦੇ ਅਗਲੇ ਐਕਸ਼ਨ ਦੀ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਕੱਚੇ ਅਧਿਆਪਕਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਗੇਟ ਬੰਦ ਕਰਕੇ ਰੱਖਿਆ ਹੋਇਆ ਹੈ। ਮੀਂਹ ਵਿੱਚ ਵੀ ਅਧਿਆਪਕ ਪੂਰੇ ਹੌਂਸਲੇ ਦੇ ਨਾਲ ਡਟੇ ਹੋਏ ਹਨ। ਅਧਿਆਪਕਾਂ ਨੇ ਕਿਹਾ ਕਿ ਕੈਬਨਿਟ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ, ਸਾਡੇ ਮਸਲੇ ਹੱਲ ਨਹੀਂ ਕੀਤੇ।

ਉਨ੍ਹਾਂ ਕਿਹਾ ਕਿ ਅਸੀਂ 16 ਜੂਨ ਤੋਂ ਇੱਥੇ ਬੈਠੇ ਹੋਏ ਹਾਂ ਅਤੇ ਸਾਡੀ ਮੰਗ ਹੈ ਕਿ 13 ਹਜ਼ਾਰ ਅਧਿਆਪਕਾਂ ਨੂੰ ਪੱਕੀਆਂ ਪੋਸਟਾਂ ‘ਤੇ ਲਗਾਇਆ ਜਾਵੇ, ਉਸ ਲਈ ਪ੍ਰੋਸੈੱਸ ਭਾਵੇਂ ਜਿਹੜਾ ਮਰਜ਼ੀ ਅਪਣਾਇਆ ਜਾਵੇ। ਉਨ੍ਹਾਂ ਨੇ ਐਲਾਨ ਕੀਤਾ ਕਿ 9 ਅਗਸਤ ਨੂੰ ਉਹ ਸੂਬਾ ਪੱਧਰ ‘ਤੇ ਵੱਡਾ ਐਕਸ਼ਨ ਕਰਨਗੇ, ਜਿਸ ਵਿੱਚ 13 ਹਜ਼ਾਰ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਸ਼ਾਮਿਲ ਹੋਣਗੀਆਂ।