Punjab

ਪੁਲਿਸ ਵਾਲਿਆਂ ਨੂੰ ਮਿਲੂਗੀ ਹਫ਼ਤਾਵਾਰੀ ਛੁੱਟੀ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਦੇ ਏਡੀਜੀਪੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਨਿਰਧਾਰਤ ਸਮੇਂ ਤੋਂ ਵੱਧ ਡਿਊਟੀ ਕਰਵਾਉਣ ਦਾ ਗੰਭੀਰ ਨੋਟਿਸ ਲਿਆ ਹੈ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਜਨਵਰੀ 2020 ਤੋਂ ਮੁਲਾਜ਼ਮਾਂ ਦੀ ਤਾਇਨਾਤੀ ਅੱਠ ਘੰਟਿਆਂ ਲਈ ਸ਼ਿਫਟਾਂ ਦੇ ਆਧਾਰ ਉੱਤੇ ਕਰਕੇ ਨਿਯਮਿਤ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਸੀ।

ਏਡੀਜੀਪੀ (ਭਲਾਈ) ਵੱਲੋਂ ਪੰਜਾਬ ਸਰਕਾਰ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ 21 ਮਈ 2018 ਨੂੰ ਜਾਰੀ ਪੱਤਰ ਦੇ ਹਵਾਲੇ ਨਾਲ ਪੰਜਾਬ ਪੁਲਿਸ ਸਮੂਹ ਦਫ਼ਤਰ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਐਮਰਜੈਂਸੀ ਹਾਲਾਤਾਂ ਨੂੰ ਛੱਡ ਕੇ ਮੁਲਾਜ਼ਮਾਂ ਕੋਲੋਂ ਡਿਊਟੀ ਤੈਅ ਸਮੇਂ ਤੋਂ ਵੱਧ ਨਾ ਲਈ ਜਾਵੇ। ਉਨ੍ਹਾਂ ਜਾਰੀ ਪੱਤਰ ’ਚ ਸਪੱਸ਼ਟ ਕਰਦਿਆਂ ਕਿਹਾ ਕਿ ਜ਼ਿਲ੍ਹਾ/ਯੂਨਿਟਾਂ ’ਚ ਤਾਇਨਾਤ ਮੁਲਾਜ਼ਮਾਂ ਕੋਲੋਂ ਨਿਰਧਾਰਤ ਸਮੇਂ ਤੋਂ ਵੱਧ ਡਿਊਟੀ ਲਈ ਜਾਂਦੀ ਹੈ। ਹਰਿਆਣਾ ’ਚ ਹਫ਼ਤਾਵਾਰੀ ਛੁੱਟੀ ਪਹਿਲਾਂ ਹੀ ਲਾਗੂ ਕੀਤੀ ਹੋਈ ਹੈ।