International

ਅਮਰੀਕਾ ਦੇ 13 ਸੂਬਿਆਂ ‘ਚ ਭਿਆਨਕ ਅੱਗ, 2 ਹਜ਼ਾਰ ਲੋਕ ਬੇਘਰ, ਜੰਗਲ-ਬੂਟੇ ਸਵਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ 13 ਸੂਬਿਆਂ ਨੂੰ ਲਪੇਟੇ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ 85 ਥਾਵਾਂ ‘ਤੇ ਲੱਗਣ ਨਾਲ 14 ਲੱਖ ਏਕੜ ਰਕਬਾ ਸੜ ਕੇ ਸਵਾਹ ਹੋ ਗਿਆ ਹੈ।

ਯੂਐਸ ਦੇ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਅੱਗ ਓਰੇਗਨ ਰਾਜ ਵਿੱਚ ਬਹੁਤ ਗੰਭੀਰ ਰੂਪ ਧਾਰਣ ਕਰ ਗਈ ਹੈ।ਅੱਗ ਬੁਝਾਉਣ ਲਈ ਕਰੀਬ 2 ਹਜ਼ਾਰ ਵਾਲੰਟੀਅਰ ਲੱਗੇ ਹੋਏ ਹਨ।

ਇਹ ਅੱਗ ਤਿੰਨ ਦਿਨਾਂ ਤੋਂ ਲੱਗੀ ਹੋਈ ਹੈ ਤੇ ਕਰੀਬ 16 ਹਜ਼ਾਰ ਲੋਕ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਏ ਗਏ ਹਨ।ਇਸ ਅੱਗ ਨੇ ਹੁਣ ਤੱਕ 1.2 ਮਿਲੀਅਨ ਏਕੜ ਤੋਂ ਵੱਧ ਜ਼ਮੀਨ ਨੂੰ ਲਪੇਟ ਵਿੱਚ ਲਿਆ ਹੈ। ਜੇਕਰ ਇਕੱਲੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਅੱਗ ਦੀ ਤੁਲਨਾ ਨਾਲੋਂ ਇਸ ਵਾਰ ਇਹ ਪੰਜ ਗੁਣਾ ਜ਼ਿਆਦਾ ਗੰਭੀਰ ਹੈ।

ਇਸ ਅੱਗ ਕਾਰਨ 2000 ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ ਤੇ 160 ਘਰ ਅਤੇ ਇਮਾਰਤਾਂ ਤਬਾਹ ਹੋ ਗਈਆਂ ਹਨ।ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਤਬਦੀਲੀ ਨਾਲ ਗਰਮ, ਖੁਸ਼ਕ ਮੌਸਮ ਦਾ ਰਿਸਕ ਵਧਦਾ ਹੈ ਤੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਧਦੀਆਂ ਹਨ।