‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ 21 ਜੁਲਾਈ ਨੂੰ ਸਟੇਜ ‘ਤੇ ਆਪਣੇ ਦਿੱਤੇ ਬਿਆਨ ਦੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਦਿਨ ਸਟੇਜ ‘ਤੇ ਜੋ ਵੀ ਬੋਲਿਆ, ਪਹਿਲਾਂ ਉਸ ਵੀਡੀਓ ਨੂੰ ਪੰਜ ਵਾਰ ਸੁਣੋ ਅਤੇ ਉਸ ਤੋਂ ਬਾਅਦ ਸਿੱਧਾ ਮੇਰੇ ਫੋਨ ‘ਤੇ ਗੱਲ ਕਰੇ। ਉਨ੍ਹਾਂ ਕਿਹਾ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ। ਮੈਂ ਸਟੇਜ ‘ਤੇ ਇੱਕ ਵੀ ਲਫ਼ਜ਼ ਸੰਤਾਂ ਦੇ ਖਿਲਾਫ਼ ਨਹੀਂ ਬੋਲਿਆ। ਮੈਂ ਜਗਜੀਤ ਸਿੰਘ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਸਾਡੇ ਨੌਜਵਾਨ ਮਰਵਾਏ ਹਨ। ਉਨ੍ਹਾਂ ਨੇ ਪੰਨੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਖ਼ਾਲਿਸਤਾਨ ਬਣਾਉਣਾ ਹੀ ਹੈ ਤਾਂ ਉਹ ਭਾਰਤ ਆਉਣ। ਪੰਨੂ ਵੱਡਾ ਸਿੱਖ ਅਖਵਾਉਂਦਾ ਹੈ ਪਰ ਉਹ ਦਾਹੜੀ ਤਾਂ ਰੱਖ ਲਏ। ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਪਰ ਫਿਰ ਵੀ ਮੈਂ ਆਪਣੀ ਦਾਹੜੀ ਰੱਖੀ ਹੋਈ ਹੈ।