‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਨੀਲ ਜਾਖੜ ਦੇ ਬੇਅਦਬੀ ਵਾਲੇ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਆਖਿਰਕਾਰ ਸੁਨੀਲ ਜਾਖੜ ਦੀ ਜ਼ੁਬਾਨ ‘ਤੇ ਸੱਚ ਸਾਹਮਣੇ ਆਇਆ ਹੈ। ਬੇਅਦਬੀ ਅਤੇ ਗੋਲੀਕਾਂਡ ਕਾਂਗਰਸ ਦੀ ਸਾਜਿਸ਼ ਸੀ। ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਬਣਾਇਆ। ਇਸ ਮੁੱਦੇ ‘ਤੇ ਝੂਠੇ ਹੰਝੂ ਵਹਾਏ ਗਏ ਸਨ। ਜਾਖੜ ਉਸ ਸ਼ਖਸ ਦਾ ਪੁੱਤਰ ਹੈ, ਜਿਸ ਨੇ ਲੋੜ ਪੈਣ ‘ਤੇ ਦੋ ਕਰੋੜ ਸਿੱਖਾਂ ਨੂੰ ਕਤਲ ਕਰਨ ਦੀ ਸਿਫਾਰਸ਼ ਕੀਤੀ ਸੀ।
ਦਰਅਸਲ, ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਦੇ ਕੱਲ੍ਹ ਤਾਜਪੋਸ਼ੀ ਸਮਾਗਮ ਵਿੱਚ ਕਿਹਾ ਸੀ ਕਿ ਦੇਸ਼ ਵਿੱਚ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਦਾ ਰਾਹ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੇ ਜ਼ਰੀਏ ਹੀ ਜਾਂਦਾ ਹੈ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ ਮਸਲੇ ‘ਤੇ ਕਾਂਗਰਸ ਨੂੰ ਕੋਈ ਸਟੈਂਡ ਲੈਣਾ ਹੀ ਪਵੇਗਾ।