Punjab

ਤੀਜੀ ਅੱਖ ਨੂੰ ਲੈ ਕੇ ਦੋ ਜੱਜ ਆਪਸ ‘ਚ ਫਸੇ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਚੀਫ ਜਸਟਿਸ ਦੇ ਘਰ ਦੇ ਬਾਹਰ ਲੱਗੀ ਤੀਜੀ ਅੱਖ ਉੱਤੇ ਇੱਕ ਰਿਟਾਇਰਡ ਜਸਟਿਸ ਨੇ ਇਤਰਾਜ਼ ਕੀਤਾ ਹੈ। ਰਿਟਾਇਰਡ ਜਸਟਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਉਸਦੀ ਪ੍ਰਾਈਵੇਸੀ ਵਿੱਚ ਦਖਲ-ਅੰਦਾਜ਼ੀ ਹਨ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਕੈਮਰੇ ਦੀ ਰੇਂਜ ਜ਼ਿਆਦਾ ਨਹੀਂ ਹੈ, ਜਿਸ ਕਰਕੇ ਪ੍ਰਾਈਵੇਸੀ ਨੂੰ ਕੋਈ ਜ਼ਿਆਦਾ ਖਤਰਾ ਨਹੀਂ ਹੈ।

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਸੁਣ ਕੇ ਫੈਸਲਾ ਕਰ ਦਿੱਤਾ ਹੈ ਕਿ ਕੈਮਰੇ ਦੀ ਰੇਂਜ ਘੱਟ ਹੋਣ ਕਰਕੇ ਪ੍ਰਾਈਵੇਸੀ ਨੂੰ ਖਤਰਾ ਨਹੀਂ ਹੈ। ਇਹ ਵੀ ਕਿਹਾ ਗਿਆ ਕਿ ਚੀਫ਼ ਜਸਟਿਸ ਦੀ ਸੁਰੱਖਿਆ ਦੇ ਕਰੜੇ ਪ੍ਰਬੰਧਾਂ ਦੀ ਲੋੜ ਹੈ, ਇਸ ਕਰਕੇ ਕੈਮਰਾ ਜ਼ਰੂਰੀ ਸੀ।