India Punjab

ਭਾਰਤ ਦੀ ਉਲੰਪਿਕ ਵਿੱਚ ਜੇਤੂ ਸ਼ੁਰੂਆਤ

‘ਦ ਖ਼ਾਲਸ ਬਿਊਰੋ :- ਟੋਕੀਓ ਉਲੰਪਿਕ ਦੀ ਕੱਲ੍ਹ ਜਸ਼ਨਾਂ ਨਾਲ ਸ਼ੁਰੂਆਤ ਹੋਈ। ਜਸ਼ਨ ਫਿੱਕੇ ਲੱਗੇ, ਕੋਈ ਰੌਲਾ-ਰੱਪਾ ਨਹੀਂ ਸੀ। ਕੋਰੋਨਾ ਦਾ ਪ੍ਰਭਾਵ ਸਾਫ ਦਿਸ ਰਿਹਾ ਸੀ। ਉਲੰਪਿਕ 2020 ਕੋਰਨਾ ਕਰਕੇ ਨਾ ਹੋ ਸਕੀ। ਇੱਕ ਸਾਲ ਪੱਛੜ ਕੇ ਸੁਰੂ ਹੋਈਆਂ ਖੇਡਾਂ ‘ਤੇ ਕੋਰੋਨਾ ਦਾ ਪ੍ਰਛਾਵਾਂ ਪਿਆ ਰਿਹਾ। ਇੱਕ ਜਾਣਕਾਰੀ ਅਨੁਸਾਰ ਛੇ ਦਰਜਨ ਦੇ ਕਰੀਬ ਖਿਡਾਰੀ ਕਰੋਨਾ ਪਾਜ਼ੀਟਿਵ ਪਾਏ ਗਏ ਹਨ।

ਟੋਕੀਓ ਉਲੰਪਿਕ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਭਾਰਤ ਲਈ ਖੁਸ਼ਖ਼ਬਰੀ ਹੈ ਕਿ ਭਾਰਤੀ ਟੀਮ ਨੇ ਜੇਤੂ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਹਾਕੀ ਦੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਦੇ ਫਰਕ ਨਾਲ ਹਰਾਇਆ। ਦੱਸ ਦਈਏ ਕਿ ਉਲੰਪਿਕ ਵਿੱਚ ਹਾਕੀ ਦਾ ਪਹਿਲਾ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਤਕੜੀ ਟੱਕਰ ਦਿੱਤੀ ਪਰ ਅੱਜ ਦਾ ਦਿਨ ਭਾਰਤ ਭਾਰਤ ਦੇ ਹੱਕ ਵਿੱਚ ਰਿਹਾ। ਭਾਰਤ ਦੇ ਹੋਰ ਕਈ ਖਿਡਾਰੀ ਵੀ ਅੱਜ ਕਿਸਮਤ ਅਜ਼ਮਾਉਣਗੇ। ਭਾਰਤ ਨੂੰ ਅਗਲੇ ਮੈਚ ਵਿੱਚ ਆਸਟ੍ਰੇਲੀਆ ਦੀ ਹਾਕੀ ਟੀਮ ਦੇ ਨਾਲ ਟੱਕਰ ਲੈਣੀ ਪਵੇਗੀ।

ਇਹ ਵੀ ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ ਦੀ ਅਗਵਾਈ ਪੰਜਾਬ ਤੋਂ ਮਨਪ੍ਰੀਤ ਸਿੰਘ ਕਰ ਰਹੇ ਹਨ। ਉਹਨਾਂ ਦਾ ਸਬੰਧ ਹਾਕੀ ਜਗਤ ਵਿੱਚ ਜਾਣੇ ਜਾਂਦੇ ਪਿੰਡ ਮਿੱਠਾਪੁਰ ਨੇੜੇ ਜਲੰਧਰ ਨਾਲ ਹੈ।