‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਨੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਨਾਲ ਚਾਰ ਵਰਕਰਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਅੱਜ ਸਵੇਰੇ ਮੋਗਾ ਦੇ ਨੇੜੇ ਦੇ ਪਿੰਡ ਲੁਹਾਰਾ ਤੋਂ ਇਹ ਬੱਸ ਚੰਡੀਗੜ੍ਹ ਨੂੰ ਚੱਲੀ ਸੀ। ਪ੍ਰਾਈਵੇਟ ਕੰਪਨੀ ਦੀ ਬੱਸ ਜਦੋਂ ਇੱਕ ਰੋਡਵੇਜ਼ ਦੀ ਬੱਸ ਤੋਂ ਅੱਗੇ ਲੰਘਣ ਲੱਗੀ ਤਾਂ ਟੱਕਰ ਹੋ ਗਈ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮੋਗਾ ਦੇ ਡੀਸੀ ਨੂੰ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਵਿੱਚ ਕੋਈ ਢਿੱਲ ਨਾ ਛੱਡੀ ਜਾਵੇ ਅਤੇ ਚੰਡੀਗੜ੍ਹ ਦਫਤਰ ਨੂੰ ਰਿਪੋਰਟ ਕਰਨ।

Related Post
India, Khaas Lekh, Khalas Tv Special, Punjab, Video
ਜੇ ਫਾਈਨਲ ਸੂਚੀ ‘ਚ ਵੀ ਵੋਟ ਕੱਟੀ ਗਈ ਤਾਂ
September 16, 2026
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
