India Punjab

ਕੋਰੋਨਾ ਨੇ ਵਿਗਾੜ ਦਿੱਤਾ ਹੈ ਹਿਮਾਚਲ ਦਾ ਅਰਥਚਾਰਾ, ਸੈਲਾਨੀਆਂ ਨੂੰ ਨਹੀਂ ਰੋਕ ਸਕਦੇ : CM ਜੈ ਰਾਮ ਠਾਕੁਰ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਅਸੀਂ ਪਹਾੜਾਂ ਉੱਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਨਹੀਂ ਰੋਕ ਸਕਦੇ। ਉਨ੍ਹਾਂ ਤਰਕ ਦਿੱਤਾ ਹੈ ਕਿ ਹਿਮਾਚਲ ਦਾ ਅਰਥਚਾਰਾ ਕੋਰੋਨਾ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਇਸਦੇ ਮੱਦੇਨਜਰ ਘੁੰਮਣ ਫਿਰਨ ਆ ਰਹੇ ਲੋਕਾਂ ਉੱਤੇ ਰੋਕ ਨਹੀਂ ਲਾ ਸਕਦੇ।

ਹਾਲਾਂਕਿ ਉਨ੍ਹਾਂ ਕਿਹਾ ਕਿ ਅਸੀਂ ਉਹ ਸਾਰੇ ਕਦਮ ਚੁੱਕ ਰਹੇ ਹਾਂ, ਜਿਸ ਨਾਲ ਸੂਬੇ ਵਿੱਚ ਕੋਰੋਨਾ ਫੈਲਣ ਤੋਂ ਰੋਕਿਆ ਜਾ ਸਕੇ। ਜਿਕਰਯੋਗ ਹੈ ਕਿ ਜੈਰਾਮ ਠਾਕੁਰ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਕੇਂਦਰ ਸਰਕਾਰ ਨੇ ਪਹਾੜਾਂ ਉੱਤੇ ਸੈਲਾਨੀਆਂ ਕਾਰਨ ਕੋਰੋਨਾ ਫੈਲਣ ਦੀ ਟਿੱਪਣੀ ਕੀਤੀ ਸੀ।ਇੱਥੇ ਇਹ ਵੀ ਦੱਸਣਯੋਗ ਹੈ ਕਿ ਕਈ ਮਾਹਿਰਾਂ ਨੇ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਲਈ ਸਾਵਧਾਨ ਰਹਿਣ ਲਈ ਕਿਹਾ ਹੈ। ਹਿਮਾਚਲ ਦੇ ਸੀਐੱਮ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਸੈਲਾਨੀ ਹਿਮਾਚਲ ਘੁੰਮਣ ਪਰ ਇਸ ਲਈ ਉਨ੍ਹਾਂ ਨੂੰ ਸਾਰੇ ਬਚਾਅ ਮਾਪਦੰਡਾਂ ਦਾ ਪਾਲਣ ਕਰਨਾ ਪਵੇਗਾ।