‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਸਥਾਨ ਦੇ ਇੱਕ ਆਮ ਸ਼ਖਸ ਸ਼ਕੀਲ ਅਖਤਰ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇੱਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ‘20 ਸਾਲ ਤੋਂ ਜ਼ਿਆਦਾ ਸਮਾਂ ਪਾਰਟੀ ਪ੍ਰਧਾਨ ਰਹੀ ਸੋਨੀਆ ਗਾਂਧੀ ਨੇ ਕਦੇ ਵੀ ਆਪਣਾ ਮਹੱਤਵ ਨਹੀਂ ਜਤਾਇਆ। ਨਤੀਜਾ ਇਹ ਹੋਇਆ ਕਿ ਉਹ ਵੋਟ ਲੈਂਦੀ ਰਹੀ ਸੀ ਅਤੇ ਕਾਂਗਰਸੀ ਆਪਣਾ ਚਮਤਕਾਰ ਸਮਝ ਕੇ ਗੈਰ-ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਕੰਮ ਕਰਦੇ ਹਨ। ਜੇਕਰ ਉਹ ਹਾਰ ਜਾਂਦੇ, ਤਾਂ ਦੋਸ਼ ਰਾਹੁਲ ‘ਤੇ ਲਾਉਣਾ ਸੀ ਅਤੇ ਜਿੱਤ ਦਾ ਸਿਹਰਾ ਖੁਦ ਦੇ ਮੱਥੇ ‘ਤੇ ਲੈਂਦੇ ਹਨ। ਸਿੱਧੂ ਨੂੰ ਪ੍ਰਧਾਨ ਬਣਾ ਕੇ ਹਾਈਕਮਾਨ ਨੇ ਸਹੀ ਕੀਤਾ। ਤਾਕਤ ਦੱਸਣਾ ਜ਼ਰੂਰੀ ਸੀ’।
ਸ਼ਕੀਲ ਅਖਤਰ ਦੇ ਟਵੀਟ ਨੂੰ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਜੇ ਮਾਕਨ ਨੇ ਰੀ-ਟਵੀਟ ਕੀਤਾ। ਉਨ੍ਹਾਂ ਕਿਹਾ ਕਿ ‘ਕਿਸੇ ਵੀ ਸੂਬੇ ਵਿੱਚ ਕੋਈ ਸ਼ਖਸ ਆਪਣੇ ਦਮ ‘ਤੇ ਨਹੀਂ ਜਿੱਤਦਾ ਹੈ। ਗਾਂਧੀ, ਨਹਿਰੂ ਪਰਿਵਾਰ ਦੇ ਨਾਂ ‘ਤੇ ਹੀ ਗਰੀਬ, ਕਮਜ਼ੋਰ ਵਰਗ, ਆਮ ਆਦਮੀ ਦੀ ਵੋਟ ਮਿਲਦੀ ਹੈ। ਪਰ ਚਾਹੇ ਉਹ ਅਮਰਿੰਦਰ ਸਿੰਘ ਹੋਣ ਜਾਂ ਗਹਿਲੋਤ ਜਾਂ ਪਹਿਲਾਂ ਸ਼ੀਲਾ ਜਾਂ ਕੋਈ ਹੋਰ…ਮੁੱਖ ਮੰਤਰੀ ਬਣਦੇ ਹੀ ਉਹ ਇਹ ਸਮਝ ਲੈਂਦੇ ਹਨ ਕਿ ਉਨ੍ਹਾਂ ਦੀ ਵਜ੍ਹਾ ਨਾਲ ਹੀ ਪਾਰਟੀ ਜਿੱਤੀ ਹੈ’।