India

ਯੋਗੀ ਮੁੜ CM ਬਣਿਆ ਤਾਂ ਇਹ ਪ੍ਰਸਿੱਧ ਸ਼ਾਇਰ ਛੱਡ ਦੇਵੇਗਾ ਯੂਪੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਜਪਾ ਦੀ ਜਿਸ ਰਾਜ ਵਿਚ ਵੀ ਸਰਕਾਰ ਹੈ, ਉੱਥੇ ਕੋਈ ਨਾ ਕੋਈ ਵਿਵਾਦ ਖੜ੍ਹਾ ਹੀ ਰਹਿੰਦਾ ਹੈ। ਲੋਕਾਂ ਵਿਚ ਸਰਕਾਰ ਤੇ ਸਰਕਾਰ ਦੇ ਮੁੱਖ ਮੰਤਰੀ ਪ੍ਰਤੀ ਖਾਸੀ ਨਾਰਾਜਗੀ ਰਹਿੰਦੀ ਹੈ। ਹੁਣ ਸੰਸਾਰ ਪ੍ਰਸਿੱਧ ਸ਼ਾਇਰ ਮੁਨੱਵਰ ਰਾਣਾ ਨੇ ਬਿਆਨ ਦੇ ਕੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਰਾਣਾ ਨੇ ਕਿਹਾ ਹੈ ਕਿ ਜੇਕਰ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਮੁੜ ਚੋਣਾਂ ਜਿੱਤਦੀ ਹੈ ਤੇ ਯੋਗੀ ਅਦਿੱਤਿਆਨਾਥ ਮੁੜ ਤੋਂ ਸੀਐੱਮ ਦੀ ਕੁਰਸੀ ‘ਤੇ ਬੈਠਦੇ ਹਨ ਤਾਂ ਉਹ ਯੂਪੀ ਛੱਡ ਕੇ ਮੁੜ ਕਲਕੱਤਾ ਪਰਤ ਜਾਣਗੇ।ਉਨ੍ਹਾਂ ਕਿਹਾ ਕਿ ਯੂਪੀ ਵਿੱਚ ਮੁਸਲਮਾਨਾਂ ਦੇ ਵੋਟ ਵੀ ਵੰਡ ਹੋ ਜਾਂਦੇ ਹਨ। ਸ਼ਾਇਰ ਮੁਨੱਵਰ ਰਾਣਾ ਨੇ ਸ਼ਨੀਵਾਰ ਨੂੰ ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ ਦੇ ਪ੍ਰਧਾਨ ਅਸੁੱਦੀਨ ਓਵੈਸੀ ਉੱਤੇ ਵੀ ਨਿਸ਼ਾਨਾ ਲਾਇਆ ਸੀ। ਉਨ੍ਹਾਂ ਕਿਹਾ ਕਿ ਓਵੈਸੀ ਮੁਸਲਮਾਨਾਂ ਦਾ ਵੋਟ ਵੰਡਣ ਲਈ ਹੀ ਉੱਤਰ ਪ੍ਰਦੇਸ਼ ਆਏ ਹਨ।


ਉਨ੍ਹਾਂ ਕਿਹਾ ਕਿ ਯੂਪੀ ਆ ਕੇ ਮੁਸਲਮਾਨਾਂ ਨੂੰ ਝਾਂਸੇ ਵਿਚ ਲਿਆ ਜਾ ਰਿਹਾ ਹੈ। ਇਸ ਤਰ੍ਗਾਂ ਅੰਦਰਖਾਤੇ ਬੀਜੇਪੀ ਨੂੰ ਵੰਡ ਹੋਈਆਂ ਵੋਟਾਂ ਦਾ ਫਾਇਦਾ ਹੋ ਰਿਹਾ ਹੈ।

ਰਾਣਾ ਨੇ ਪਿਛਲੇ ਦਿਨੀਂ ਵੀ ਦੋਸ਼ ਲਾਏ ਸੀ ਕਿ ਭਾਜਪਾ ਦੀ ਸਰਕਾਰ ਦਾ ਇਕ ਹੀ ਕੰਮ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੁਸਲਮਾਨਾਂ ਨੂੰ ਪਰੇਸ਼ਾਨ ਕੀਤਾ ਜਾਵੇ। ਉਹ ਫਿਰ ਜਾਂ ਧਰਮਪਰਿਵਰਤਨ ਕਾਨੂੰਨ ਹੋਵੇ ਜਾਂ ਫਿਰ ਜਨਸੰਖਿਆ ਕਾਨੂੰਨ ਦਾ ਮਸਲਾ। ਅੱਤਵਾਦ ਦੇ ਨਾਂ ਉੱਤੇ ਵੀ ਮੁਸਲਮਾਨਾਂ ਨੂੰ ਦੁਖੀ ਕੀਤਾ ਜਾਂਦਾ ਹੈ।

ਬੀਜੇਪੀ ਦੇ ਇਸ ਬੁਲਾਰੇ ਦਾ ਮੁਨੱਵਰ ਰਾਣਾ ਨੂੰ ਮੋੜਵਾਂ ਜਵਾਬ


ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਮੁਨੱਵਰ ਰਾਣਾ ਦੇ ਬਿਆਨ ਉੱਤੇ ਆਪਣਾ ਜਵਾਬ ਦਿੰਦਿਆਂ ਕਿਹਾ ਕਿ ਇਸ ਦੇਸ਼ ਤੇ ਸੂਬੇ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਹੈ।ਹੁਣ ਉਹ ਸਿਆਸੀ ਬਿਆਨਬਾਜੀ ਕਰ ਰਹੇ ਹਨ। ਰਾਣਾ ਸਿਆਸਤ ਵਿਚ ਮਜਹਬੀ ਰੰਗ ਘੋਲਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਜਿੱਤ ਕੇ ਮੁੱਖਮੰਤਰੀ ਯੋਗੀ ਆਦਿੱਤਿਆਨਾਥ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਬਣਨਗੇ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਵਿੱਚ ਘਰ ਲੱਭ ਲੈਣਾ ਚਾਹੀਦਾ ਹੈ।