India

ਇਸ ਇੰਸਪੈਕਟਰ ਦੀ ਕਰਤੂਤ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਗੁੱਸੇ ਨਾਲ ਲਾਲ-ਪੀਲੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖਨਊ ਵਿੱਚ ਇਕ ਗਰੀਬ ਪਰਿਵਾਰ ਨੂੰ ਰੇਲਵੇ ਸਟੇਸ਼ਨ ਉੱਤੇ ਬਣੇ ਫੁੱਟਪਾਥ ਉੱਤੇ ਰੋਟੀ ਪਕਾਉਣੀ ਮਹਿੰਗੀ ਪੈ ਗਈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਉੱਤੇ ਆਰਪੀਐੱਫ ਦੇ ਇੱਕ ਇੰਸਪੈਕਟਰ ਨੇ ਬਲਦੇ ਚੁੱਲੇ ਉੱਤੇ ਲੱਤ ਮਾਰ ਦਿੱਤੀ ਤੇ ਚੁੱਲ੍ਹੇ ਉੱਤੇ ਪੱਕਦੀ ਦਾਲ 2 ਬੱਚਿਆਂ ਉੱਤੇ ਜਾ ਡਿੱਗੀ। ਇਸ ਨਾਲ ਬੱਚੇ ਤੜਫਣ ਲੱਗ ਗਏ ਪਰ ਇਸ ਇੰਸਪੈਕਟਰ ਨੂੰ ਆਪਣੇ ਕੀਤੇ ਉੱਤੇ ਰੱਤੀ ਭਰ ਵੀ ਪਛਤਾਵਾ ਨਹੀਂ ਹੋਇਆ ਤੇ ਇਹ ਬੱਚਿਆਂ ਨੂੰ ਉੱਥੇ ਹੀ ਤੜਫਦਾ ਛੱਡ ਕੇ ਆਪਣੇ ਦਸਤੇ ਨਾਲ ਅੱਗੇ ਵਧ ਗਿਆ।

ਜਾਣਕਾਰੀ ਅਨੁਸਾਰ ਇਹ ਪੁਲਿਸ ਟੀਮ ਆਪਣੇ ਦਸਤੇ ਨਾਲ ਰੇਲਵੇ ਫੁੱਟਪਾਥ ਉੱਪਰੋਂ ਮਜਦੂਰਾਂ ਨੂੰ ਹਟਾਉਣ ਲਈ ਆਈ ਸੀ। ਇਸ ਦੌਰਾਨ ਉਸ ਚੁਲ੍ਹੇ ਉੱਤੇ ਦਾਲ ਪੱਕ ਰਹੀ ਸੀ ਤੇ ਇੰਸਪੈਕਟਰ ਦੀ ਲੱਤ ਨਾਲ ਇਹ ਦਾਲ ਬੱਚਿਆਂ ਉੱਤੇ ਜਾ ਡਿੱਗੀ। ਲੋਕਾਂ ਦੀ ਮਦਦ ਨਾਲ ਇਨ੍ਹਾਂ ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਚਾਰਬਾਗ ਸਟੇਸ਼ਨ ਉੱਤੇ ਵੀਆਈਪੀ ਜਨਤਕ ਸਹੂਲਤਾਂ ਦੇ ਨੇੜੇ ਕਈ ਸਾਲਾਂ ਤੋਂ ਤਰਪਾਲ ਪਾ ਕੇ ਰਹਿ ਰਹੇ ਮਜਦੂਰਾਂ ਨੂੰ ਹਟਾਉਣ ਲਈ ਸ਼ਨੀਵਾਰ ਨੂੰ ਆਰਪੀਐੱਫ ਦੀ ਟੀਮ ਪਹੁੰਚੀ ਸੀ। ਹਾਲਾਂਕਿ ਮਜਦੂਰ ਆਪਣਾ ਸਮਾਨ ਇਕੱਠਾ ਕਰ ਰਹੇ ਸਨ, ਪਰ ਫਿਰ ਵੀ ਇਹ ਟੀਮ ਨਾਰਾਜ ਹੋ ਗਈ।

ਜਦੋਂ ਹੰਗਾਮਾ ਵਧ ਗਿਆ ਤਾਂ ਇਹ ਟੀਮ ਮੌਕੇ ਤੋਂ ਖਿਸਕ ਗਈ। ਹਮਸਪਤਾਲ ਵਿਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮਜਦੂਰ ਰਾਜੇਸ਼ ਦੇ ਦੋ ਮਾਸੂਮ ਬੱਚੇ ਸਵੇਰ ਤੋਂ ਭੁੱਖੇ ਸਨ ਤੇ ਇਨ੍ਹਾਂ ਵਾਸਤੇ ਹੀ ਖਾਣਾ ਬਣਾਇਆ ਜਾ ਰਿਹਾ ਸੀ।

ਇਸ ਮਾਮਲੇ ਉੱਤੇ ਆਰਪੀਐੱਫ ਦੇ ਇੰਸਪੈਕਟਰ ਮੁਕੇਸ਼ ਨੇ ਕਿਹਾ ਹੈ ਕਿ ਕਬਜੇ ਹਟਾਉਣ ਵੇਲੇ ਇਹ ਘਟਨਾ ਵਾਪਰੀ ਹੈ ਤੇ ਕੋਈ ਚੀਜ ਲੱਗਣ ਨਾਲ ਦਾਲ ਬੱਚਿਆ ਉੱਤੇ ਡਿਗੀ ਹੈ। ਬੱਚਿਆ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। 

Comments are closed.