Punjab

ਰਾਜਪੁਰਾ ‘ਚ ਕਿਸਾਨਾਂ ਦਾ ਪ੍ਰਦਰਸ਼ਨ ਖਤਮ, ਮੰਗ ਹੋਈ ਪੂਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਪੁਰਾ ਵਿੱਚ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ ਹੈ। ਕਿਸਾਨਾਂ ਨੇ ਕਰੀਬ ਪੰਜ ਘੰਟਿਆਂ ਬਾਅਦ ਜਾਮ ਖੋਲ੍ਹਿਆ ਹੈ। ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਕੀਤਾ ਗਿਆ।

ਦਰਅਸਲ, ਰਾਜਪੁਰਾ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਕੇਸ ਦਰਜ ਹੋ ਗਿਆ ਸੀ। ਜਾਣਕਾਰੀ ਮੁਤਾਬਕ ਚਾਰ ਕਿਸਾਨਾਂ ‘ਤੇ ਧਾਰਾ 342, 353, 186, 323, 427, 148, 149 ਤਹਿਤ ਕੇਸ ਦਰਜ ਕੀਤਾ ਗਿਆ ਸੀ। ਕਿਸਾਨਾਂ ‘ਤੇ ਬੀਜੇਪੀ ਲੀਡਰਾਂ ਨੂੰ ਰਾਤ ਭਰ ਬੰਦੀ ਬਣਾਈ ਰੱਖਣ ਦੇ ਦੋਸ਼ ਲੱਗੇ ਸਨ। ਕੇਸ ਦਰਜ ਹੋਣ ‘ਤੇ ਕਿਸਾਨਾਂ ਵਿੱਚ ਰੋਸ ਪਾਇਆ ਗਿਆ ਅਤੇ ਕਿਸਾਨਾਂ ਵੱਲੋਂ ਰਾਜਪੁਰਾ ਨੈਸ਼ਨਲ ਹਾਈਵੇਅ ‘ਤੇ ਧਰਨਾ ਲਗਾਇਆ ਗਿਆ। ਰਾਜਪੁਰਾ ਵਿੱਚ ਗਗਨ ਚੌਂਕ ‘ਤੇ ਕਿਸਾਨਾਂ ਨੇ ਕੇਸ ਦਰਜ ਹੋਣ ‘ਤੇ ਜਾਮ ਲਾ ਦਿੱਤਾ ਸੀ, ਜੋ ਕਿ ਹੁਣ ਖੋਲ੍ਹ ਦਿੱਤਾ ਗਿਆ ਹੈ।