Punjab

ਜਗਜੀਤ ਸਿੰਘ ਡੱਲੇਵਾਲ ਨੇ ਅਨਿਲ ਜੋਸ਼ੀ ਦਾ ਕੀਤਾ ਸਵਾਗਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਾਜਪਾ ਦੇ ਸਾਬਕਾ ਲੀਡਰ ਅਨਿਲ ਜੋਸ਼ੀ ਨੇ ਪਾਰਟੀ ਤੋਂ ਬਾਹਰ ਨਿਕਲ ਕੇ ਵੀ ਕਿਸਾਨਾਂ ਦਾ ਸਾਥ ਨਹੀਂ ਛੱਡਿਆ ਅਤੇ ਕਿਸਾਨੀ ਅੰਦੋਲਨ ਦਾ ਪੂਰਾ ਸਮਰਥਨ ਕੀਤਾ ਹੈ। ਜੋਸ਼ੀ ਨੇ ਕਿਹਾ ਕਿ ਜੇ ਕਿਸਾਨ ਚਾਹੁਣ ਤਾਂ ਉਹ ਸਿੰਘੂ ਬਾਰਡਰ ‘ਤੇ ਜਾਣ ਲਈ ਤਿਆਰ ਹਨ ਕਿਉਂਕਿ ਹੁਣ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਨਹੀਂ ਰੱਖਦੇ। ਜੋਸ਼ੀ ਨੇ ਬੀਜੇਪੀ ਪਾਰਟੀ ਵਿੱਚੋਂ ਨਿਕਲਣ ਤੋਂ ਹੋਰ ਕੋਈ ਪਾਰਟੀ ਹਾਲੇ ਤੱਕ ਜੁਆਇਨ ਨਹੀਂ ਕੀਤੀ। ਜੋਸ਼ੀ ਨੇ ਕਿਹਾ ਕਿ ਇਸ ਬਾਰੇ ਹਾਲੇ ਉਹ ਇੱਕ ਮਹੀਨੇ ਤੱਕ ਕੋਈ ਫੈਸਲੇ ਨਹੀਂ ਲੈਣ ਵਾਲੇ।

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਜੋਸ਼ੀ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਜੋਸ਼ੀ ਦਾ ਕਿਸਾਨ ਮੋਰਚੇ ਵਿੱਚ ਸਵਾਗਤ ਕਰਨਗੇ ਕਿਉਂਕਿ ਜੋਸ਼ੀ ਨੇ ਕਿਸਾਨਾਂ ਦੀ ਖਾਤਿਰ ਬੇਖੌਫ ਹੋ ਕੇ ਪਾਰਟੀ ਛੱਡੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਕੀ ਫੈਸਲਾ ਹੋਵੇਗਾ, ਇਸ ਬਾਰੇ ਕੁੱਝ ਨਹੀਂ ਕਹਿ ਸਕਦੇ ਹਰ ਅਸੀਂ ਉਨ੍ਹਾਂ ਦੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ।