Punjab

ਪੰਜਾਬ ਦੇ ਸਿਹਤ ਮੰਤਰੀ ਨੂੰ ਪਸੰਦ ਨਹੀਂ ਆਈ ਯੂ.ਪੀ. ਦੀ ਨਵੀਂ ਪਾਲਿਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਬਾਦੀ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਪਾਲਿਸੀ ਲਿਆਂਦੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪਾਲਿਸੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ‘ਤੇ ਅਜਿਹਾ ਫੈਸਲਾ ਨਹੀਂ ਥੋਪਣਾ ਚਾਹੀਦਾ, ਬਲਕਿ ਲੋਕਾਂ ਨੂੰ ਆਬਾਦੀ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਆਬਾਦੀ ਦੀ ਰਫਤਾਰ ਘੱਟ ਹੈ। ਪੰਜਾਬ ਵਿੱਚ ਲੋਕ ਆਬਾਦੀ ਨੂੰ ਲੈ ਕੇ ਪਹਿਲਾਂ ਹੀ ਜਾਗਰੂਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਆਬਾਦੀ ਵੱਧ ਰਹੀ ਹੈ।