‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਾਭਾ ਦੇ ਪਿੰਡ ਕੱਲੇਮਾਜਰਾ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਲੋਕਾਂ ਨੇ ਵਿਰੋਧ ਕੀਤਾ। ਲੋਕਾਂ ਨੇ ਧਰਮਸੋਤ ਦੀ ਗੱਡੀ ਅੱਗੇ ਸਕੂਟਰ ਖੜ੍ਹੇ ਕਰਕੇ ਕਾਫਲਾ ਰੋਕ ਲਿਆ। ਲੋਕਾਂ ਨੇ ਪਿੰਡ ਵਿੱਚ ਵਿਕਾਸ ਕਾਰਜ ਨਾ ਹੋਣ ਕਰਕੇ ਧਰਮਸੋਤ ਨੂੰ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਨੇ ਧਰਮਸੋਤ ਤੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਦਾ ਜਵਾਬ ਮੰਗਿਆ। 30 ਜੂਨ ਨੂੰ ਵੀ ਧਰਮਸੋਤ ਦਾ ਨਾਭਾ ਦੇ ਪਿੰਡ ਚਹਿਲ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਇਸ ਵਿਰੋਧ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੇ ਬਿਆਨ ਦਿੰਦਿਆਂ ਕਿਹਾ ਕਿ ਕੁੱਝ ਸ਼ਰਾਰਤੀ ਲੋਕਾਂ ਨੇ ਇਹ ਵਿਰੋਧ ਕੀਤਾ ਹੈ। ਮੈਨੂੰ ਕਿਸੇ ਵੀ ਵਿਰੋਧ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਉਸ ਦਿਨ ਮੈਂ ਕਿਸੇ ਗਰੀਬ ਦੇ ਘਰ ਅਫਸੋਸ ਕਰਨ ਲਈ ਗਿਆ ਹੋਇਆ ਸੀ।