Punjab

ਬਰਗਾੜੀ ਮੋਰਚਾ ਮੁੜ ਹੋਇਆ ਸ਼ੁਰੂ, ਗ੍ਰਿਫਤਾਰੀਆਂ ਦੇਣ ਪਹੁੰਚੇ ਸਿੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 2015 ਨੂੰ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਸਬੰਧਿਤ ਬਰਗਾੜੀ ਮੋਰਚੇ ਦਾ ਦੂਜਾ ਪੜਾਅ 1 ਜੁਲਾਈ 2021 ਤੋਂ ਸ਼ੁਰੂ ਹੋ ਚੁੱਕਿਆ ਹੈ।

ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪੰਜ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ। ਇਹਨਾਂ ਪੰਜ ਸਿੰਘਾਂ ਦੇ ਨਾਮ ਹਨ :

ਗੁਰਨੈਬ ਸਿੰਘ,ਰਾਮਪੁਰਾ

ਗੁਰਦੀਪ ਸਿੰਘ ,ਕਾਲਾਝਾੜ

ਹਰਮਿੰਦਰ ਸਿੰਘ, ਧੂਰੀ

ਸੁਖਵਿੰਦਰ ਸਿੰਘ, ਬਲਿਆਲ

ਜੋਰਾਵਰ ਸਿੰਘ

ਇਹਨਾਂ ਪੰਜ ਸਿੰਘ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਪੁਰੀ ਚੌਂਕੀ ਕੋਲ ਮੋਰਚੇ ਵਾਲੇ ਸਥਾਨ ‘ਤੇ ਗ੍ਰਿਫਤਾਰੀ ਦਿੱਤੀ। ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜਥੇ ਨੂੰ ਰਵਾਨਾ ਕੀਤਾ।