Punjab

ਸੰਗਰੂਰ ਦੇ ਇਸ ਪਿੰਡ ਦਾ ਸਿਆਸੀ ਲੀਡਰਾਂ ਖਿਲਾਫ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੇ ਪਿੰਡ ਭੁੱਲਰਹੇੜੀ ਨੇ ਸਿਆਸੀ ਲੀਡਰਾਂ ਦੇ ਖਿਲਾਫ ਮਤਾ ਪਾਇਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡਵਾਸੀਆਂ ਵੱਲੋਂ ਮਤਾ ਪਾਇਆ ਗਿਆ ਹੈ। ਇਸ ਮਤੇ ਦੇ ਮੁਤਾਬਕ ਕੋਈ ਵੀ ਵਰਕਰ ਆਪਣੀ ਪਾਰਟੀ ਦੇ ਨੇਤਾ ਨੂੰ ਪਿੰਡ ਵਿੱਚ ਨਹੀਂ ਸੱਦੇਗਾ। ਮਤੇ ਵਿੱਚ ਸੁੱਖ-ਦੁੱਖ ਵਿੱਚ ਕਿਸੇ ਵੀ ਸਿਆਸੀ ਲੀਡਰ ਨੂੰ ਸ਼ਾਮਿਲ ਨਾ ਹੋਣ ਲਈ ਵੀ ਕਿਹਾ ਗਿਆ ਹੈ। ਪਿੰਡ ਵਿੱਚ ਆਉਣ ‘ਤੇ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ। ਪਿੰਡਵਾਸੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਇਹ ਮਤਾ ਪਾਇਆ ਗਿਆ ਹੈ।