Punjab

ਵੇਖੋ, ਸੁਖਬੀਰ ਬਾਦਲ ਦੀ ਲਾਈਵ ਰੇਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਸ ਵਿੱਚ ਹੋ ਰਹੀ ਨਾਜਾਇਜ਼ ਮਾਇਨਿੰਗ ‘ਤੇ ਲਾਈਵ ਰੇਡ ਮਾਰੀ। ਬਿਆਸ ਵਿੱਚ ਦਰਿਆ ਕੰਢੇ ਮਾਇਨਿੰਗ ਹੋ ਰਹੀ ਸੀ। ਸੁਖਬੀਰ ਬਾਦਲ ਨੂੰ ਵੇਖ ਕੇ ਮਾਇਨਿੰਗ ਕਰ ਰਹੇ ਲੋਕ ਭੱਜ ਗਏ। ਮੌਕੇ ‘ਤੇ ਕਈ ਟਿੱਪਰ ਹਾਲੇ ਵੀ ਮੌਜੂਦ ਸਨ। ਦਰਿਆ ਵਿੱਚੋਂ ਨਾਜਾਇਜ਼ ਤੌਰ ‘ਤੇ ਰੇਤ ਕੱਢੀ ਜਾ ਰਹੀ ਸੀ, ਜਿਸ ਨਾਲ ਪਾਣੀ ਦਾ ਵਹਾਅ ਸਥਾਨਕ ਪਿੰਡਾਂ ਵੱਲ ਨੂੰ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸੀ ਨਾਜਾਇਜ਼ ਮਾਇਨਿੰਗ ਕਰਵਾ ਰਹੇ ਹਨ। ਸੁਖਬੀਰ ਬਾਦਲ ਦੇ ਨਾਲ ਮੌਕੇ ‘ਤੇ ਮੀਡੀਆ ਦੀ ਟੀਮ ਵੀ ਸੀ। ਸੁਖਬੀਰ ਬਾਦਲ ਉਚੇਚੇ ਤੌਰ ‘ਤੇ ਅੰਮ੍ਰਿਤਸਰ ਤੋਂ ਬਿਆਸ ਪਹੁੰਚੇ ਸਨ। ਦਰਅਸਲ, ਅੱਜ ਸੁਖਬੀਰ ਬਾਦਲ ਅੰਮ੍ਰਿਤਸਰ ਵਿਖੇ ਆਏ ਸਨ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ।