‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਸੋਮਵਾਰ ਤੋਂ ਬੈਂਕੇਟ ਹਾਲ ਅੱਧੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਇਸ ਦੇ ਨਾਲ ਹੀ ਜਿਮ ਸੈਂਟਰਾਂ ਨੂੰ ਵੀ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਕਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਲਗਾਤਾਰ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਸਰਕਾਰ ਪੜਾਅਵਾਰ ਹਰ ਸੇਵਾ ਦੁਬਾਰਾ ਖੋਲ੍ਹ ਰਹੀ ਹੈ। ਹਾਲਾਂਕਿ, ਹੁਣ ਜਿਮ, ਯੋਗਾ ਸੰਸਥਾਵਾਂ ਸਿਰਫ 50 ਫੀਸਦ ਸਮਰੱਥਾ ਨਾਲ ਖੁੱਲ੍ਹ ਸਕਣਗੇ। ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਇਹ ਆਦੇਸ਼ ਜਾਰੀ ਕੀਤੇ ਹਨ।

Related Post
India, International, Khaas Lekh, Khalas Tv Special
ਬਜ਼ਾਰ ਲਗਾਤਾਰ ਡਿੱਗ ਰਿਹਾ ਹੈ, ਮੁਚੂਅਲ ਫੰਡ ‘ਚ ਲਾਇਆ
October 30, 2026
